ਏਸ਼ੀਆ ''ਚ ਵਾਧੇ ਨਾਲ ਕਾਰੋਬਾਰ, SGX ਨਿਫਟੀ ਉੱਪਰ

01/21/2019 9:22:14 AM

ਮੁੰਬਈ — ਏਸ਼ੀਆਈ ਬਜਾਰਾਂ ਵਿਚ ਅੱਜ ਕੋਪਸੀ ਨੂੰ ਛੱਡ ਕੇ ਸਾਰੇ ਅਹਿਮ ਇੰਡੈਕਸ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਕਰੂਡ ਦੀਆਂ ਕੀਮਤਾਂ ਵੀ 2 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਜਪਾਨ ਦਾ ਬਜ਼ਾਰ ਨਿਕਕਈ 92.67 ਅੰਕ ਯਾਨੀ 0.47 ਫੀਸਦੀ ਦੀ ਮਜ਼ਬੂਤੀ ਨਾਲ 20758.74 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹੈਂਗਸੈਂਗ 182.28 ਅੰਕ ਯਾਨੀ ਕਰੀਬ 0.67 ਫੀਸਦੀ ਦੇ ਵਾਧੇ ਨਾਲ 27273.09 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ SGX ਨਿਫਟੀ 26.50 ਅੰਕ ਯਾਨੀ 0.24 ਫੀਸਦੀ ਦੇ ਵਾਧੇ ਨਾਲ 10961.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਕੋਰਿਆਈ ਬਜ਼ਾਰ ਦਾ ਇੰਡੈਕਸ ਕੋਪਸੀ 0.06 ਫੀਸਦੀ ਹੇਠਾਂ ਹੈ ਜਦੋਂਕਿ ਸਟ੍ਰੈਟਸ ਟਾਇਮਜ਼ Ýਚ 0.61 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਰਹੀ ਹੈ। ਤਾਇਵਾਨ ਇੰਡੈਕਸ 69.70 ਅੰਕ ਯਾਨੀ 0.71 ਫੀਸਦੀ ਦੇ ਵਾਧੇ ਨਾਲ 9905.76 'ਤੇ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਸ਼ਿੰਘਾਈ ਕੰਪੋਜ਼ਿਟ 0.55 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।


Related News