ਬਾਸਮਤੀ ਝੋਨੇ ਦੀ ਨਵੀਂ ਕਿਸਮ ਹੋਈ ਜਾਰੀ, ਇੰਨਾ ਨਿਕਲ ਸਕਦਾ ਹੈ ਝਾੜ

02/25/2021 4:18:02 PM

ਨਵੀਂ ਦਿੱਲੀ- ਭਾਰਤੀ ਖੇਤੀ ਰਿਸਰਚ ਸੰਸਥਾ, ਪੂਸਾ ਨੇ ਬਾਸਮਤੀ ਝੋਨੇ ਦੀ ਜ਼ਿਆਦਾ ਝਾੜ ਦੇਣ ਵਾਲੀ ਨਵੀਂ ਕਿਸਮ ਪੂਸਾ ਬਾਸਮਤੀ 1692 ਵਿਕਸਤ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਅਸ਼ੋਕ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਪੂਸਾ ਬਾਸਮਤੀ 1692 ਕਿਸਮ ਦਾ ਝਾੜ 52.6 ਕੁਇੰਟਲ ਪ੍ਰਤੀ ਹੈਕਟੇਅਰ ਹੈ। ਇਹ ਜਲਦ ਪੱਕਣ ਵਾਲੀ ਕਿਸਮ ਹੈ।

ਡਾ. ਸਿੰਘ ਨੇ ਕਿਹਾ ਕਿ ਝੋਨੇ ਦੀ ਇਸ ਨਵੀਂ ਕਿਸਮ ਨੂੰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਬੀ ਕਾਰਨ ਦੀ ਇਕ ਨਵੀਂ ਕਿਸਮ ਏ. ਐੱਚ. 7043 ਵਿਕਸਤ ਕਰ ਲਈ ਗਈ ਹੈ। ਇਸ ਤੋਂ ਪ੍ਰਤੀ ਏਕੜ 35 ਤੋਂ 40 ਹਜ਼ਾਰ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਜਾ ਸਕਦਾ ਹੈ, ਆਮ ਮੱਕੇ ਤੋਂ ਦੁੱਗਣਾ ਹੈ।

ਡਾ. ਸਿੰਘ ਨੇ ਕਿਹਾ ਕਿ ਬਰਾਮਦ ਨੂੰ ਬੜ੍ਹਾਵਾ ਦੇਣ ਨੂੰ ਲੈ ਕੇ ਘੱਟ ਮਿਠਾਸ ਵਾਲੇ ਅੰਬ ਦੀਆਂ ਦੋ ਨਵੀਆਂ ਕਿਸਮਾਂ ਨੂੰ ਵੀ ਜਾਰੀ ਕੀਤਾ ਗਿਆ ਹੈ। ਅੰਬ ਦੀ ਪੂਸਾ ਮਨੋਹਾਰੀ ਅਤੇ ਪੂਸਾ ਦੀਪਸ਼ਿਖਾ ਦਾ ਛਿਲਕਾ ਆਕਰਸ਼ਕ ਅਤੇ ਲਾਲ ਰੰਗ ਦਾ ਹੈ। ਇਹ ਅੰਬ ਪੱਕਣ ਤੋਂ ਬਾਅਦ ਸੱਤ-ਅੱਠ ਦਿਨਾਂ ਤੱਕ ਖ਼ਰਾਬ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਘੱਟ ਮਿੱਠੇ ਅੰਬ ਦੀ ਜ਼ਿਆਦਾ ਮੰਗ ਹੈ ਅਤੇ ਇਸ ਨੂੰ ਧਿਆਨ ਵਿਚ ਰੱਖ ਕੇ ਹੀ ਇਨ੍ਹਾਂ ਦੋਹਾਂ ਕਿਸਮਾਂ ਨੂੰ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ, ਯੂ. ਪੀ., ਬਿਹਾਰ ਅਤੇ ਝਾਰਖੰਡ ਲਈ ਬੈਗਣ ਦੀ ਨਵੀਂ ਕਿਸਮ ਵੈਭਵ ਨੂੰ ਜਾਰੀ ਕੀਤੀ ਗਿਆ ਹੈ। ਦਾਲਾਂ ਅਤੇ ਤਿਲਹਣਾਂ ਦੀਆਂ ਵੀ ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ।


Sanjeev

Content Editor

Related News