ਜ਼ੋਮੈਟੋ ਤੋਂ ਮੰਗਵਾਇਆ ਸੀ ਵੈੱਜ ਖਾਣਾ, ਭੇਜਿਆ ਨਾਨਵੈੱਜ, ਖਾਣ ਨਾਲ 2 ਬੀਮਾਰ

Sunday, Sep 22, 2019 - 06:45 PM (IST)

ਜ਼ੋਮੈਟੋ ਤੋਂ ਮੰਗਵਾਇਆ ਸੀ ਵੈੱਜ ਖਾਣਾ, ਭੇਜਿਆ ਨਾਨਵੈੱਜ, ਖਾਣ ਨਾਲ 2 ਬੀਮਾਰ

ਕਪੂਰਥਲਾ— ਜ਼ੋਮੈਟੋ ਆਨਲਾਈਨ ਤੋਂ ਵੈੱਜ ਖਾਣਾ ਆਰਡਰ ਕਰਨ ਤੋਂ ਬਾਅਦ ਕੰਪਨੀ ਵੱਲੋਂ ਨਾਨਵੈੱਜ ਭੇਜ ਦਿੱਤਾ ਗਿਆ। ਇਸ ਖਾਣੇ ਨੂੰ ਖਾਣ ਤੋਂ ਬਾਅਦ ਦੋ ਲੋਕਾਂ ਨੂੰ ਉਲਟੀਆਂ ਆਉਣ ਨਾਲ ਸਿਹਤ ਖਰਾਬ ਹੋ ਗਈ। ਉਨ੍ਹÎਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਦੇਰ ਰਾਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਦੋਹਾਂ ਲੋਕਾਂ ਨੇ ਇਸ ਸਬੰਧੀ ਸਿਵਲ ਸਰਜਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਆਰਡਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ੋਮੈਟੋ ਕੰਪਨੀ ਤੋਂ ਖਾਣਾ ਆਰਡਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਰਡਰ ਦੇ ਅੱਗੇ ਗ੍ਰੀਨ ਸਿੰਬਲ ਦਿਖਾਇਆ ਗਿਆ ਸੀ ਜੋਕਿ ਵੈੱਬ ਖਾਣੇ ਨੂੰ ਦਰਸਾਉਂਦਾ ਹੈ।

ਮਾਲ ਰੋਡ 'ਤੇ ਸਥਿਤ ਪਿੱਜ਼ਾ ਸਟੋਰ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੋਮੈਟੋ ਕੰਪਨੀ ਵੱਲੋਂ ਚਾਰ ਦੋਸਤਾਂ ਵੱਲੋਂ ਦਿੱਤਾ ਗਿਆ ਆਨਲਾਈਨ ਆਰਡਰ ਭੇਜਿਆ ਗਿਆ ਸੀ। ਜ਼ੋਮੈਟੋ ਵੱਲੋਂ ਜੋ ਆਰਡਰ ਦਿੱਤਾ ਗਿਆ ਸੀ, ਉਹ ਉਨ੍ਹਾਂ ਨੇ ਅੱਗੇ ਗਾਹਕ ਨੂੰ ਭੇਜ ਦਿੱਤਾ। ਇਸ 'ਚ ਕੰਪਨੀ ਦੀ ਗਲਤੀ ਹੈ। ਵੈੱਜ ਖਾਣੇ 'ਚ ਸਟਫਡ ਗਾਰਲਿਕ ਬਰੈੱਡ, ਪਨੀਰ ਬਰਗਰ ਅਤੇ ਸਪਾਈਸੀ ਕਬਾਬ ਪਲੇਟਰ ਦਾ ਆਰਡਰ ਕੀਤਾ ਗਿਆ ਸੀ। ਇਸ ਦੀ ਕੀਮਤ 562 ਰੁਪਏ ਬਣਦੀ ਸੀ, ਜੋ ਕਾਰਡ ਦੇ ਜ਼ਰੀਏ ਅਦਾ ਕੀਤੀ ਗਈ ਸੀ। ਜਿਵੇਂ ਹੀ ਜ਼ੋਮੈਟੋ ਵੱਲੋਂ ਉਨ੍ਹਾਂ ਦਾ ਆਰਡਰ ਡਿਲਿਵਰ ਕੀਤਾ ਤਾਂ ਖਾਣਾ ਖਾਣ 'ਤੇ ਪਤਾ ਲਗਾ ਕਿ ਇਸ ਦਾ ਸੁਆਦ  ਅਜੀਬ ਹੈ। ਖਾਣ ਤੋਂ ਬਾਅਦ ਸਚਿਨ ਅਤੇ ਆਸ਼ੀਸ਼ ਜੋਕਿ ਸ਼ਾਕਾਹਾਰੀ ਸਨ, ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਵੈੱਜ ਖਾਣੇ ਨੂੰ ਚੈੱਕ ਕੀਤਾ ਗਿਆ ਤਾਂ ਉਹ ਨਾਨਵੈੱਜ ਨਿਕਲਿਆ। ਉਥੇ ਹੀ ਵੈੱਜ ਦੀ ਥਾਂ ਨਾਨਵੈੱਜ ਖਾਣਾ ਭੇਜਣ ਦੀ ਗੱਲ ਜਦੋਂ ਕੰਪਨੀ ਤੱਕ ਪਹੁੰਚੀ ਤਾਂ ਬਾਅਦ 'ਚ ਗਲਤੀ ਸੁਧਾਰਦੇ ਹੋਏ ਉਨ੍ਹਾਂ ਨੇ ਸਪਾਈਸੀ ਕਬਾਬ ਪਲੇਟਰ ਦੇ ਲਾਲ ਰੰਗ ਦਾ ਸਿੰਬਲ ਲਗਾ ਦਿੱਤਾ।


author

shivani attri

Content Editor

Related News