ਯੂਥ ਕਾਂਗਰਸ ਨੇ ਫੂਕੇ ਮੋਦੀ, ਜੇਤਲੀ ਤੇ ਮਾਲਿਆ ਦੇ ਪੁਤਲੇ
Saturday, Sep 15, 2018 - 01:05 AM (IST)

ਹੁਸ਼ਿਆਰਪੁਰ, (ਘੁੰਮਣ)- ਯੂਥ ਕਾਂਗਰਸ ਵਰਕਰਾਂ ਨੇ ਅੱਜ ਅੱਡਾ ਮਾਹਿਲਪੁਰ ਚੌਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਦੇਸ਼ ’ਚੋਂ ਫ਼ਰਾਰ ਉਦਯੋਗਪਤੀ ਵਿਜੇ ਮਾਲਿਆ ਦੇ ਪੁਤਲੇ ਫੂਕੇ।
ਹੁਸ਼ਿਆਪੁਰ ਲੋਕ ਸਭਾ ਦੇ ਯੂਥ ਕਾਂਗਰਸ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਦੀ ਅਗਵਾਈ ’ਚ ਯੂਥ ਵਰਕਰਾਂ ਨੇ ਇਨ੍ਹਾਂ ਤਿੰਨਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਵਿਜੇ ਮਾਲਿਆ ਦੇ ਇਸ ਬਿਆਨ ’ਚ ਉਸ ਨੇ ਵਿਦੇਸ਼ ਭੱਜਣ ’ਚ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਗੱਲਬਾਤ ਕੀਤੀ ਸੀ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਵਿਜੇ ਮਾਲਿਆ ਨੂੰ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੀ ਪੂਰੀ ਸ਼ਹਿ ਪ੍ਰਾਪਤ ਹੈ। ਪ੍ਰਧਾਨ ਮਤਰੀ ਦੇ ਇਹ ਦਾਅਵੇ ਵੀ ਖੋਖਲੇ ਸਿੱਧ ਹੋਏ ਹਨ ਕਿ ਉਹ ਦੇਸ਼ ਦੇ ਚੌਂਕੀਦਾਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕਰਨੀ ਤੇ ਕਥਨੀ ’ਚ ਬਿਲਕੁੱਲ ਅੰਤਰ ਹੈ। ਇਸ ਮੌਕੇ ਅਮਨਦੀਪ ਸਰਪੰਚ, ਸਹਿਲ ਸਭਰਵਾਲ, ਜਸਵਿੰਦਰ ਸਿੰਘ, ਗੋਲਡੀ, ਬਿੱਲਾ, ਰਾਹੁਲ ਕੁਮਾਰ, ਨਵਪ੍ਰੀਤ ਰੇਹਲ ਆਦਿ ਹਾਜ਼ਰ ਸਨ।