ਨੌਜਵਾਨ ਨੂੰ ਆਟੋ ’ਚੋਂ ਕੱਢ ਕੇ ਦਾਤਰਾਂ ਨਾਲ ਵੱਢਿਆ

Wednesday, Sep 05, 2018 - 07:23 AM (IST)

ਨੌਜਵਾਨ ਨੂੰ ਆਟੋ ’ਚੋਂ ਕੱਢ ਕੇ ਦਾਤਰਾਂ ਨਾਲ ਵੱਢਿਆ

ਜਲੰਧਰ,  (ਵਰੁਣ)-  ਲਿੰਕ ਰੋਡ ’ਤੇ ਸਥਿਤ ਗਲੋਬਲ ਹਸਪਤਾਲ ਤੋਂ ਕੁਝ ਦੂਰੀ ’ਤੇ ਮੋਟਰਸਾਈਕਲ  ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਆਟੋ ਵਿਚੋਂ ਇਕ ਨੌਜਵਾਨ ਨੂੰ ਕੱਢ ਕੇ ਦਾਤਰਾਂ  ਨਾਲ ਵੱਢਿਆ। ਹਮਲਾਵਰਾਜਵਾਨ ਦੀ ਗਰਦਨ  ਅਤੇ ਹੱਥ ’ਤੇ ਦਾਤਰਾਂ ਨਾਲ ਵਾਰ  ਕੀਤੇ ਅਤੇ ਬੇਸੁੱਧ ਕਰ ਕੇ ਲਲਕਾਰੇ ਮਾਰਦੇ ਹੋਏ ਭੱਜ ਨਿਕਲੇ।  ਦੇਰ ਰਾਤ 11.15 ਵਜੇ  ਨੌਜਵਾਨ ਨੂੰ ਆਈ. ਸੀ. ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। 
ਗੋਰਾਇਆ ਸਥਿਤ ਇਕ ਗੈਸ  ਏਜੰਸੀ ਵਿਚ ਸਪਲਾਈ ਦਾ ਕੰਮ ਕਰਦੇ ਹੋਏ ਡੈਨੀਅਲ ਪੁੱਤਰ ਜੋਨਸ ਮਸੀਹ ਵਾਸੀ ਬੂਟਾ ਮੰਡੀ  ਦੀ  ਪਤਨੀ ਸੁਨੀਤਾ ਨੇ ਦੱਸਿਆ ਕਿ ਉਸ ਦਾ ਪਤੀ ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਰਾਤ ਨੂੰ ਬੱਸ  ਸਟੈਂਡ ਤੋਂ ਆਟੋ ’ਚ ਘਰ ਆ ਰਿਹਾ ਸੀ। ਜਿਸ ਤਰ੍ਹਾਂ ਹੀ ਡੈਨੀਅਲ ਦਾ ਆਟੋ ਲਿੰਕ ਰੋਡ ’ਤੇ  ਸਥਿਤ  ਗਲੋਬਲ ਹਸਪਤਾਲ  ਤੋਂ ਕੁਝ ਦੂਰੀ ’ਤੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਕੁਝ ਲੋਕਾਂ  ਨੇ ਹਨੇਰੇ ਦਾ ਫਾਇਦਾ ਚੁੱਕ ਕੇ ਆਟੋ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਟੋ ਵਾਲੇ ਨੇ ਆਟੋ ਨਹੀਂ  ਰੋਕਿਆ ਤਾਂ ਨਕਾਬਪੋਸ਼ਾਂ ਨੇ ਆਟੋ ’ਤੇ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ। ਡਰਦੇ ਮਾਰੇ ਜਿਸ  ਤਰ੍ਹਾਂ ਹੀ ਆਟੋ ਚਾਲਕ ਨੇ ਆਟੋ ਰੋਕਿਆ ਤਾਂ ਨੌਜਵਾਨਾਂ ਨੇ ਹੋਰ ਸਵਾਰੀਆਂ ਨੂੰ ਛੱਡ ਕੇ  ਡੈਨੀਅਲ ਨੂੰ ਆਟੋ  ਤੋਂ ਬਾਹਰ ਘੜੀਸਿਆ ਅਤੇ ਉਸ ’ਤੇ ਦਾਤਰਾਂ ਨਾਲ ਵਾਰ ਕਰ ਦਿੱਤੇ।  ਹਮਲਾਵਰਾਂ ਨੇ ਗਰਦਨ ਦੇ ਪਿੱਛੇ ਅਤੇ ਹੱਥਾਂ ’ਤੇ ਵਾਰ ਕਰ ਕੇ ਡੈਨੀਅਲ ਨੂੰ ਲਹੂ-ਲੁਹਾਨ  ਕਰ ਦਿੱਤਾ। ਡੈਨੀਅਲ ਦੀ ਗਰਦਨ ਪਿੱਛੇ ਡੂੰਘਾ ਕੱਟ ਲੱਗਾ ਹੈ। ਜਿਸ ਤਰ੍ਹਾਂ ਹੀ ਡੈਨੀਅਲ  ਬੇਸੁੱਧ ਹੋ ਕੇ ਸੜਕ ’ਤੇ ਡਿੱਗਿਆ ਤਾਂ ਉਸ ਨੂੰ ਮਰਿਆ ਹੋਇਆ ਸਮਝ ਕੇ ਹਮਲਾਵਰ ਫਰਾਰ ਹੋ  ਗਏ। 
ਕੁਝ ਜਾਣਕਾਰ ਲੋਕਾਂ ਨੇ ਡੈਨੀਅਲ ਨੂੰ ਵੇਖਿਆ ਤਾਂ ਉਸ ਨੂੰ ਤੁਰੰਤ ਗਲੋਬਲ ਹਸਪਤਾਲ ਲੈ  ਗਏ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਡੈਨੀਅਲ ਦੀ ਹਾਲਤ ਗੰਭੀਰ ਹੋਣ  ਕਾਰਨ  ਉਸ ਨੂੰ ਦੇਰ ਰਾਤ 11.15 ਵਜੇ ਆਈ. ਸੀ. ਯੂ. ਵਿਚ ਲੈ  ਗਏ ਸੀ। ਜ਼ਖ਼ਮੀ ਹੋਣ ਕਾਰਨ  ਉਸ ਦੇ ਬਿਆਨ ਨਹੀਂ ਹੋ ਸਕੇ। ਪੁਲਸ ਦਾ ਕਹਿਣਾ ਹੈ ਕਿ ਡੈਨੀਅਲ ਦੇ ਬਿਆਨਾਂ ਤੋਂ ਬਾਅਦ  ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਘਟਨਾ ਸਥਾਨ ਦੇ ਕੋਲ ਸੀ. ਸੀ. ਟੀ.  ਵੀ. ਕੈਮਰੇ ਵੀ ਲੱਗੇ ਹਨ, ਜਿਨ੍ਹਾਂ ਦੀ ਫੁਟੇਜ  ਪੁਲਸ ਨੂੰ ਬੁੱਧਵਾਰ ਸਵੇਰੇ ਮਿਲੇਗੀ।  ਡੈਨੀਅਲ ਘਰ ’ਚ ਇਕੱਲਾ ਕਮਾਉਣ ਵਾਲਾ ਹੈ ਤੇ ਉਸ ਦੇ ਪਿਤਾ ਵੀ ਬੀਮਾਰੀ ਨਾਲ ਲੜ ਰਹੇ ਹਨ।  ਡੈਨੀਅਲ ਦੀਅਾਂ  4 ਛੋਟੀਅਾਂ-ਛੋਟੀਅਾਂ ਬੱਚੀਆਂ ਹਨ।


Related News