ਡੱਬ ''ਚ 2-2 ਪਿਸਤੌਲ ਟੰਗ ਕੇ ਘੁੰਮਣ ਵਾਲਾ ਨੌਜਵਾਨ ਪੁਲਸ ਨੇ ਕੀਤਾ ਕਾਬੂ, ਵੇਚਣ ਲਈ ਆਇਆ ਸੀ ਜਲੰਧਰ

Saturday, Dec 09, 2023 - 12:03 AM (IST)

ਡੱਬ ''ਚ 2-2 ਪਿਸਤੌਲ ਟੰਗ ਕੇ ਘੁੰਮਣ ਵਾਲਾ ਨੌਜਵਾਨ ਪੁਲਸ ਨੇ ਕੀਤਾ ਕਾਬੂ, ਵੇਚਣ ਲਈ ਆਇਆ ਸੀ ਜਲੰਧਰ

ਜਲੰਧਰ (ਵਰੁਣ)– ਸੀ.ਆਈ.ਏ. ਸਟਾਫ ਨੇ ਵਡਾਲਾ ਚੌਕ ਨਜ਼ਦੀਕ ਪੈਦਲ ਆ ਰਹੇ ਨੌਜਵਾਨ ਨੂੰ 2 ਦੇਸੀ ਪਿਸਟਲਾਂ ਅਤੇ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਇਕ ਪਿਸਤੌਲ ਸੈਲਫ ਡਿਫੈਂਸ ਲਈ ਰੱਖਿਆ ਹੋਇਆ ਸੀ ਕਿਉਂਕਿ ਉਹ ਲੜਾਈ-ਝਗੜਾ ਕਰਨ ਦਾ ਆਦੀ ਹੈ। ਜਦਕਿ ਦੂਜਾ ਪਿਸਤੌਲ ਉਸ ਨੇ ਆਪਣੇ ਜਾਣਕਾਰ ਨੂੰ ਵੇਚਣ ਲਈ ਸੋਸ਼ਲ ਮੀਡੀਆ ਦੀ ਮਦਦ ਨਾਲ ਖਰੀਦਿਆ ਸੀ। ਮੁਲਜ਼ਮ ਦੀ ਪਛਾਣ ਬਲਕਾਰ ਸਿੰਘ ਉਰਫ਼ ਸਿਕੰਦਰ ਜੱਟ ਪੁੱਤਰ ਮਹਿੰਦਰ ਸਿੰਘ ਨਿਵਾਸੀ ਕੰਗ ਸਾਹਿਬ ਰਾਏ ਨਕੋਦਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ- 6 ਮਹੀਨੇ ਦੇ ਮਾਸੂਮ ਨਾਲ ਵਾਪਰਿਆ ਦਰਦਨਾਕ ਹਾਦਸਾ, ਨਹੀਂ ਸੋਚਿਆ ਸੀ ਕਿ ਇੰਝ ਆਵੇਗੀ ਮੌਤ

ਡੀ.ਸੀ.ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਆਪਣੀ ਟੀਮ ਨਾਲ ਵਡਾਲਾ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਨਕੋਦਰ ਵੱਲੋਂ ਪੈਦਲ ਆ ਰਿਹਾ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਪੁਲਸ ਨੇ ਸ਼ੱਕ ਪੈਣ ’ਤੇ ਉਸਨੂੰ ਕਾਬੂ ਕੀਤਾ ਤਾਂ ਤਲਾਸ਼ੀ ਲੈਣ ’ਤੇ ਉਸ ਕੋਲੋਂ 315 ਅਤੇ 32 ਬੋਰ ਦੇ 2 ਦੇਸੀ ਪਿਸਟਲ ਅਤੇ 2 ਗੋਲੀਆਂ ਬਰਾਮਦ ਹੋਈਆਂ।

ਮੁਲਜ਼ਮ ਬਲਕਾਰ ਸਿੰਘ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਹ ਲੜਾਈ-ਝਗੜਾ ਕਰਨ ਦਾ ਆਦੀ ਹੈ ਅਤੇ ਉਸਦੀ ਕਈ ਲੋਕਾਂ ਨਾਲ ਰੰਜਿਸ਼ ਹੋਣ ਕਾਰਨ ਪਿੰਡ ਦੇ ਹੀ ਕਿਸੇ ਜਾਣਕਾਰ ਤੋਂ ਉਸਨੇ ਇਕ ਪਿਸਤੌਲ ਖਰੀਦਿਆ ਸੀ। ਮੁਲਜ਼ਮ ਨੇ ਮੰਨਿਆ ਕਿ ਦੂਸਰਾ ਪਿਸਤੌਲ ਉਸਨੇ ਸੋਸ਼ਲ ਮੀਡੀਆ ਤੋਂ ਖਰੀਦਿਆ ਸੀ , ਜੋ ਉਸਨੇ ਆਪਣੇ ਜਲੰਧਰ ਰਹਿੰਦੇ ਜਾਣਕਾਰ ਨੂੰ ਵੇਚਣਾ ਸੀ। ਪੁਲਸ ਨੇ ਮੁਲਜ਼ਮ ਨੂੰ ਰਿਮਾਂਡ ’ਤੇ ਲਿਆ ਹੈ।

ਇਹ ਵੀ ਪੜ੍ਹੋ- ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ

ਇੰਸ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਕਿਸ ਵਿਅਕਤੀ ਨੂੰ ਜਲੰਧਰ ਪਿਸਤੌਲ ਵੇਚਣ ਆਇਆ ਸੀ, ਉਸਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਉਸ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰੇਗੀ, ਜਿਸ ਨੇ ਉਸ ਨੂੰ ਸੈਲਫ ਡਿਫੈਂਸ ਲਈ ਪਿਸਤੌਲ ਵੇਚਿਆ ਸੀ। ਪੁਲਸ ਰਿਮਾਂਡ ਅਧੀਨ ਬਲਕਾਰ ਸਿੰਘ ਕੋਲੋਂ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News