ਗੈਸ ਲੀਕ ਹੋਣ ਨਾਲ ਨੌਜਵਾਨ ਝੁਲਸਿਆ

Monday, May 18, 2020 - 11:51 PM (IST)

ਗੈਸ ਲੀਕ ਹੋਣ ਨਾਲ ਨੌਜਵਾਨ ਝੁਲਸਿਆ

ਜਲੰਧਰ, (ਵਰੁਣ)— ਸੰਜੇ ਗਾਂਧੀ ਨਗਰ 'ਚ ਖਾਣਾ ਬਣਾਉਂਦੇ ਸਮੇਂ ਇਕ ਨੌਜਵਾਨ ਗੈਸ ਲੀਕ ਹੋਣ ਨਾਲ ਅੱਗ ਦੀ ਲਪੇਟ 'ਚ ਆ ਗਿਆ । ਜਿਵੇਂ ਹੀ ਨੌਜਵਾਨ ਦੀ ਚੀਕ ਸੁਣ ਕੇ ਮਾਂ ਉਸ ਨੂੰ ਬਚਾਉਣ ਲਈ ਆਈ ਤਾਂ ਉਹ ਵੀ ਅੱਗ ਦੀ ਲਪੇਟ 'ਚ ਆ ਗਈ । ਹਾਲਾਂਕਿ ਨੌਜਵਾਨ ਦੀ ਮਾਂ ਦਾ ਕਾਫ਼ੀ ਬਚਾਅ ਹੋ ਗਿਆ ਪਰ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਮੁੰਨਾ ਵਾਸੀ ਸੰਜੇ ਗਾਂਧੀ ਨਗਰ ਆਪਣੇ ਕਮਰੇ 'ਚ ਖਾਣਾ ਬਣਾਉਣ ਲੱਗਾ ਸੀ, ਜਿਵੇਂ ਹੀ ਉਸ ਨੇ ਗੈਸ ਚੁੱਲ੍ਹਾ ਚਲਾਉਣ ਲਈ ਮਾਚਿਸ ਜਗਾਈ ਤਾਂ ਅਚਾਨਕ ਲੱਗੀ ਅੱਗ ਨਾਲ ਮੁੰਨਾ ਝੁਲਸ ਗਿਆ। ਉਸ ਦੀਆਂ ਚੀਕਾਂ ਸੁਣ ਕੇ ਜਦੋਂ ਮਾਂ ਨੇ ਮੁੰਨਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਅੱਗ ਦੀਆਂ ਲਪਟਾਂ 'ਚ ਝੁਲਸ ਗਈ । ਰੌਲਾ ਸੁਣ ਇਕੱਠੇ ਹੋਏ ਲੋਕਾਂ ਨੇ ਇਸਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ । ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ । ਮੁੰਨਾ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸਦੀ ਮਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਅੱਗ ਲੱਗਣ ਕਾਰਨ ਘਰੇਲੂ ਸਾਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ ।


author

KamalJeet Singh

Content Editor

Related News