ਪਦਮ ਸ਼੍ਰੀ ਯੋਗੀ ਭਾਰਤ ਭੂਸ਼ਣ ਗੁਰੂ ਗੋਬਿੰਦ ਸਿੰਘ ਸਟੇਡੀਅਮ ''ਚ ਯੋਗ ਸੰਮੇਲਨ ''ਚ ਲੈਣਗੇ ਹਿੱਸਾ
Saturday, Jun 14, 2025 - 06:56 PM (IST)

ਜਲੰਧਰ (ਧਵਨ)- ਪਦਮ ਸ਼੍ਰੀ ਯੋਗੀ ਭਾਰਤ ਭੂਸ਼ਣ ਕੱਲ੍ਹ ਸਵੇਰੇ ਕਰੀਬ ਸਾਢੇ 5 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਯੋਜਿਤ ਯੋਗ ਸਾਧਨਾ ਕੈਂਪ ਨੂੰ ਸੰਬੋਧਨ ਕਰਨਗੇ ਅਤੇ ਯੋਗ ਬਾਰੇ ਆਪਣੇ ਤਜ਼ਰਬੇ ਵੀ ਸਾਂਝੇ ਕਰਨਗੇ। ਸਿਰਫ਼ 21 ਸਾਲ ਦੀ ਉਮਰ ਵਿਚ ਸਹਾਰਨਪੁਰ ਵਿਚ ਅੰਤਰਰਾਸ਼ਟਰੀ ਯੋਗ ਆਸ਼ਰਮ ਦੀ ਸਥਾਪਨਾ ਕਰਕੇ 1990 ਵਿਚ ਵਿਸ਼ਵ ਦੇ ਯੋਗ ਪ੍ਰੇਮੀਆਂ ਨੂੰ ਭਾਰਤ ਨਾਲ ਜੋੜਨ ਦਾ ਸਿਹਰਾ ਭਾਰਤ ਭੂਸ਼ਣ ਨੂੰ ਜਾਂਦਾ ਹੈ। ਯੋਗੀ ਪਹਿਲੇ ਵਿਅਕਤੀ ਹਨ, ਜਿਨ੍ਹਾਂ ਦੇ ਯੋਗਾ ਕਲਾਸ ਵਿੱਚ ਦੋ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇਕੱਠੇ ਬੈਠ ਕੇ ਯੋਗ ਕੀਤਾ।
ਇਹ ਵੀ ਪੜ੍ਹੋ: ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ
ਉਨ੍ਹਾਂ ਵੱਲੋਂ ਲਿਖੇ ਯੋਗ ਗੀਤ ਨੂੰ ਭਾਰਤ ਸਰਕਾਰ ਨੇ ਦੁਨੀਆ ਭਰ ਦੇ ਯੋਗ ਪ੍ਰੇਮੀਆਂ ਲਈ ਅੰਤਰਰਾਸ਼ਟਰੀ ਦਿਵਸ 'ਤੇ ਯੋਗ ਗੀਤ ਵਜੋਂ ਐਲਾਨਿਆ ਸੀ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਕੋਰੋਨਾ ਵਿਰੋਧੀ ਯੋਗ ਪ੍ਰੋਟੋਕੋਲ ਦਿੱਤਾ। ਯੋਗੀ ਭਾਰਤ ਭੂਸ਼ਣ ਨੂੰ 2019 ਤੋਂ ਘੋੜਸਵਾਰ ਯੋਗ ਸ਼ੁਰੂ ਕਰਨ ਦਾ ਵੀ ਸਿਹਰਾ ਜਾਂਦਾ ਹੈ ਅਤੇ ਭਾਰਤੀ ਫ਼ੌਜ ਦੇ ਮਜ਼ਬੂਤ ਘੋੜਿਆਂ 'ਤੇ ਕੀਤੇ ਜਾ ਰਹੇ ਇਸ ਯੋਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦੇਸ਼ਾਂ ਦੇ ਫ਼ੌਜ ਮੁਖੀਆਂ ਨੇ ਵੇਖਿਆ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e