ਪੰਜਾਬ ਦੇ ਕਿਸਾਨਾਂ ਦਾ ਸਬਸਿਡੀ ਵਾਲਾ ਯੂਰੀਆ ਫੈਕਟਰੀਆਂ 'ਚੋਂ ਹੋ ਰਿਹਾ ਗਾਇਬ: ਪਰਗਟ ਸਿੰਘ
Monday, Aug 25, 2025 - 04:21 PM (IST)

ਜਲੰਧਰ (ਵੈੱਬ ਡੈਸਕ)- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਸਾਨਾਂ ਲਈ ਸਬਸਿਡੀ ਵਾਲਾ ਯੂਰੀਆ ਉਪਲੱਬਧ ਨਾ ਹੋਣ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਧਿਕਾਰੀਆਂ ਵੱਲੋਂ ਖਾਦ ਦੇ ਢੁੱਕਵੇਂ ਸਟਾਕ ਦਾ ਦਾਅਵਾ ਕਰਨ ਦੇ ਬਾਵਜੂਦ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਅਧਿਕਾਰਤ ਆਊਟਲੈੱਟਾਂ 'ਤੇ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਲਈ ਮਹੱਤਵਪੂਰਨ ਸਬਸਿਡੀ ਵਾਲਾ ਯੂਰੀਆ ਉਪਲੱਬਧ ਨਾ ਹੋਣ ਦਾ ਦੋਸ਼ ਲਗਾਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚੋਂ ਸਬਸਿਡੀ ਵਾਲਾ ਯੂਰੀਆ ਉਦਯੋਗਾਂ ਵੱਲ ਮੋੜਿਆ ਜਾ ਰਿਹਾ ਹੈ ਜਾਂ ਫਿਰ ਖੇਤੀ ਕੰਮਾਂ ਦੇ ਇਲਾਵਾ ਹੋਰ ਉਦੇਸ਼ਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਬੈਠੇ ਗੈਂਗਸਟਰਾਂ ਨੇ ਪੰਜਾਬ 'ਚ ਕਰਵਾਇਆ ਵੱਡਾ ਕਾਂਡ, DGP ਗੌਰਵ ਯਾਦਵ ਦੇ ਵੱਡੇ ਖ਼ੁਲਾਸੇ
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਯੂਰੀਆ ਕਮੀ ਵਿਖਾ ਕੇ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਸਬਸਿਡੀ ਵਾਲਾ ਯੂਰੀਆ ਫੈਕਟਰੀਆਂ ਵਿਚੋਂ ਖ਼ਤਮ ਹੋ ਰਿਹਾ ਹੈ। ਕਿਸਾਨ 3-4 ਗੁਣਾ ਜ਼ਿਆਦਾ ਕੀਮਤ 'ਤੇ ਯੂਰੀਆ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ। ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਇਥੇ ਦੱਸ ਦੇਈਏ ਕਿ ਕਿਸਾਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 45 ਕਿਲੋਗ੍ਰਾਮ ਯੂਰੀਆ ਬੈਗ ਦੀ ਅਧਿਕਾਰਤ ਕੀਮਤ 275 ਰੁਪਏ ਹੈ ਪਰ "ਸਾਨੂੰ ਤਿੰਨ ਤੋਂ ਚਾਰ ਗੁਣਾ ਵੱਧ ਕੀਮਤ 'ਤੇ ਬੈਗ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। ਕਿਸਾਨਾਂ ਦੇ ਅਨੁਸਾਰ ਕਈ ਡੀਲਰ "ਖਾਦਾਂ ਦੀ ਸਪਲਾਈ ਤੋਂ ਇਨਕਾਰ ਕਰਦੇ ਹਨ ਜਾਂ ਸਿਰਫ਼ ਇਸ ਸ਼ਰਤ 'ਤੇ ਸਹਿਮਤ ਹੁੰਦੇ ਹਨ ਕਿ ਜੇਕਰ ਉਨ੍ਹਾਂ ਤੋਂ ਵਾਧੂ, ਅਕਸਰ ਗੈਰ-ਲੋੜੀਂਦਾ, ਖੇਤੀਬਾੜੀ-ਰਸਾਇਣ ਖ਼ਰੀਦਿਆ ਜਾਵੇ।
ਉਥੇ ਹੀ ਦੂਜੇ ਪਾਸੇ ਡਾ. ਗੁਰਜੀਤ ਸਿੰਘ ਬਰਾੜ ਸੰਯੁਕਤ ਨਿਰਦੇਸ਼ਕ (ਇਨਪੁਟ) ਖੇਤੀਬਾੜੀ ਪੰਜਾਬ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ ਨੂੰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕੁੱਲ੍ਹ 14.50 ਲੱਖ ਮੀਟ੍ਰਿਕ ਟਨ (LMT) ਯੂਰੀਆ ਅਤੇ 2 LMT ਡਾਈ-ਅਮੋਨੀਅਮ ਫਾਸਫੇਟ (DAP) ਦੀ ਲੋੜ ਹੈ। ਇਸ ਦੇ ਮੁਕਾਬਲੇ ਪੰਜਾਬ ਨੂੰ ਹੁਣ ਤੱਕ 16 LMT ਯੂਰੀਆ ਅਤੇ 2.42 LMT DAP ਪ੍ਰਾਪਤ ਹੋਇਆ ਹੈ। ਇਸ ਵਿੱਚੋਂ 14.70 LMT ਯੂਰੀਆ ਅਤੇ 1.50 LMT DAP ਪਹਿਲਾਂ ਹੀ ਵੇਚਿਆ ਜਾ ਚੁੱਕਾ ਹੈ, ਜਦਕਿ ਬਾਕੀ ਸਟਾਕ ਡੀਲਰਾਂ ਕੋਲ ਉਪਲੱਬਧ ਹੈ।
DAP ਦੀ ਮੰਗ ਆਮ ਤੌਰ 'ਤੇ ਅਕਤੂਬਰ ਅਤੇ ਨਵੰਬਰ ਵਿੱਚ ਆਲੂ ਅਤੇ ਕਣਕ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ ਸਿਖ਼ਰ 'ਤੇ ਹੁੰਦੀ ਹੈ। ਯੂਰੀਆ ਅਤੇ ਡੀ. ਏ. ਪੀ. ਤੋਂ ਇਲਾਵਾ, ਐੱਨ. ਪੀ. ਕੇ, ਐੱਸ. ਐੱਸ. ਪੀ. ਅਤੇ ਐੱਮ. ਓ. ਪੀ. ਵਰਗੀਆਂ ਹੋਰ ਖਾਦਾਂ ਵੀ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹਨ। ਮੌਜੂਦਾ ਸਟਾਕ ਵਿੱਚ 95,000 ਟਨ ਐੱਨ. ਪੀ. ਕੇ, 1.5 ਲੱਖ ਟਨ ਐੱਸ. ਐੱਸ. ਪੀ ਅਤੇ 47,000 ਟਨ ਐੱਮ. ਓ. ਪੀ. ਸ਼ਾਮਲ ਹੈ, ਜਿਸ ਦੀ ਆਉਣ ਵਾਲੇ ਮਹੀਨਿਆਂ ਵਿੱਚ ਲੋੜ ਪਵੇਗੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਟੈਂਕਰ ਬਲਾਸਟ ਦੀ ਦਰਦਨਾਕ CCTV ਵੀਡੀਓ ਆਈ ਸਾਹਮਣੇ, ਮੌਤਾਂ ਦਾ ਵਧਿਆ ਅੰਕੜਾ, ਉੱਜੜੇ ਕਈ ਘਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e