ਆਜ਼ਾਦੀ ਦਿਹਾੜੇ ''ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਹਰ ''ਤੇਰਾ-ਤੇਰਾ ਹੱਟੀ'' ਨੇ ਲਾਇਆ ਪਾਣੀ ਤੇ ਬਿਸਕੁਟਾਂ ਦਾ ਲੰਗਰ
Saturday, Aug 16, 2025 - 04:57 PM (IST)

ਜਲੰਧਰ (ਵੈੱਬ ਡੈਸਕ)- ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ 'ਤੇਰਾ-ਤੇਰਾ ਹੱਟੀ' ਨੇ ਠੰਡੇ ਪਾਣੀ ਦੀਆਂ ਬੋਤਲਾਂ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਜਲੰਧਰ 'ਚ ਸਮਾਜਿਕ ਅਤੇ ਧਾਰਮਿਕ ਕੰਮ ਕਰ ਰਹੀ ‘ਤੇਰਾ-ਤੇਰਾ ਹੱਟੀ ਨੇ ਪੰਜਾਬ 'ਚ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਸਟੇਡੀਅਮ ਦੇ ਬਾਹਰ ਇਸ ਵਾਰ ਫਿਰ ਜਲ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਐਨਰਜੀ ਡਰਿੰਕਸ ‘ਤੇ ਬੈਨ! ਪੰਚਾਇਤ ਨੇ ਕਰ ਲਿਆ ਫ਼ੈਸਲਾ, ਪਿੰਡ ਦੇ ਮੁੰਡੇ-ਕੁੜੀ ਦਾ ਨਹੀਂ ਹੋਵੇਗਾ ਵਿਆਹ
ਤੇਰਾ-ਤੇਰੀ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਪਿਛਲੇ 6 ਸਾਲ ਤੋਂ ਸੰਗਤ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਮੌਕੇ ਸਕੂਲਾਂ ਦੇ ਬੱਚਿਆਂ, ਟੀਚਰਾਂ ਅਤੇ ਸ਼ਹਿਰ ਵਾਸੀਆਂ ਲਈ ਜਲ ਸੇਵਾ ਕਰ ਰਹੇ ਹਨ ਅਤੇ ਇਸ ਵਾਰ ਵੀ ਸੰਗਤ ਦੇ ਸਹਿਯੋਗ ਨਾਲ ਤਕਰੀਬਨ 165 ਡੱਬੇ ਪਾਣੀ ਦੀਆਂ ਬੋਤਲਾਂ ਅਤੇ 20 ਬਿਸਕੁਟ ਦੀਆਂ ਪੇਟੀਆਂ ਦਾ ਲੰਗਰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ ਪੂਰੇ ਨਾਂ
ਇਸ ਮੌਕੇ 'ਤੇ ਤਰਵਿੰਦਰ ਸਿੰਘ ਰਿੰਕੂ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਹਰਤਮਾਨ ਸਿੰਘ, ਕਾਰਤਿਕ, ਆਰੀਅਨ ਦਮਨਜੋਤ ਸਮੇਤ ਡਾ. ਚਾਵਲਾ, ਸੋਢੀ ਦਵਾਈ, ਪਰਮੋਦ ਕੁਮਾਰ, ਸੱਤ ਰੰਗ, ਰਾਜਨ ਪੇਂਟਸ, ਜਿੰਮੀ ਮੋਬਾਇਲ, ਅਸ਼ੋਕ ਮਿਲਕ ਬਾਰ ਸਣੇ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਗਈ।
ਇਹ ਵੀ ਪੜ੍ਹੋ: ਪੰਜਾਬ ਦੇ 5 ਜ਼ਿਲ੍ਹਿਆਂ ਲਈ ਹੋ ਗਿਆ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗਾ ਪਾਇਲ਼ਟ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e