ਫੇਸਬੁੱਕ ’ਤੇ ਗਲਤ ਸ਼ਬਦਾਵਲੀ ਲਿਖਣ ’ਤੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Sunday, Oct 24, 2021 - 12:43 PM (IST)

ਫਗਵਾੜਾ (ਜਲੋਟਾ)- ਫਗਵਾੜਾ ’ਚ ਸੋਸ਼ਲ ਮੀਡੀਆ ਇਕ ਵਾਰੀ ਫੇਰ ਉਦੋਂ ਸੁਰਖੀਆਂ ’ਚ ਆ ਗਿਆ, ਜਦੋਂ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਫੇਸਬੁੱਕ ’ਤੇ ਲੱਗੀ ਹੋਈ ਇਕ ਵਿਅਕਤੀ ਦੀ ਫੋਟੋ ’ਤੇ ਕਥਿਤ ਤੌਰ ’ਤੇ ਪੰਜ ਵਿਅਕਤੀਆਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ’ਚ ਵੱਖ-ਵੱਖ ਕਾਨੂੰਨੀ ਧਾਰਾਵਾਂ ਦੇ ਤਹਿਤ ਪੁਲਸ ਕੇਸ ਦਰਜ ਕਰ ਲਿਆ।
ਜਾਣਕਾਰੀ ਮੁਤਾਬਕ ਸੀਮਾ ਪਤਨੀ ਵਿਜੇ ਕੁਮਾਰ ਵਾਸੀ ਪੀਪਾ ਰੰਗੀ ਨੇ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਹੈ ਕਿ ਮੁਲਜ਼ਮ ਪ੍ਰੀਤ, ਸਿਕੰਦਰ, ਸ਼ਾਹੀ, ਵਿਕਰਮ ਸ਼ਰਮਾ ਜੱਗਾ ਪਿੱਪਲਾਂ ਵਾਲੀਆ ਅਤੇ ਗੋਪੀ ਸ਼ਰਮਾ ਪੰਡਤ ਨੇ ਉਸਦੇ ਪਤੀ ਦੀ ਫੇਸਬੁੱਕ ’ਤੇ ਲੱਗੀ ਹੋਈ ਫੋਟੋ ਆਈ. ਡੀ. ’ਤੇ ਗਾਲੀ-ਗਲੋਚ ਕਰਦੇ ਹੋਏ ਇਤਰਾਜ਼ਯੋਗ ਸ਼ਬਦ ਲਿਖੇ ਹਨ। ਪੁਲਸ ਨੇ ਸੀਮਾ ਦੀ ਸ਼ਿਕਾਇਤ ’ਤੇ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਪਕੜ ਤੋਂ ਬਾਹਰ ਸਨ।