ਗਲਤ ਦਵਾਈ ਖਾਣ ਨਾਲ 2 ਵਿਅਕਤੀਆਂ ਦੀ ਹੋਈ ਮੌਤ

Tuesday, Jul 07, 2020 - 04:27 PM (IST)

ਗਲਤ ਦਵਾਈ ਖਾਣ ਨਾਲ 2 ਵਿਅਕਤੀਆਂ ਦੀ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ ): ਟਾਂਡਾ ਇਲਾਕੇ 'ਚ ਗਲਤੀ ਨਾਲ ਗਲਤ ਦਵਾਈ ਖਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਤਲਵੰਡੀ ਡੰਡੀਆਂ 'ਚ ਬੀਤੇ ਦਿਨ ਨੌਜਵਾਨ ਜਗਰੂਪ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਗਲਤੀ ਨਾਲ ਗਲਤ ਦਵਾਈ ਖਾ ਲਈ, ਜਿਸ ਕਾਰਨ ਉਸਦੀ ਹਾਲਤ ਵਿਗੜਨ ਨਾਲ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬੀਤੇ ਦਿਨ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਦੂਜੇ ਪਾਸੇ ਪਿੰਡ ਰੜਾ 'ਚ ਡਿਪ੍ਰੈਸ਼ਨ ਦਾ ਸ਼ਿਕਾਰ ਇਕ ਵਿਅਕਤੀ ਨਾਨਕ ਸਿੰਘ ਪੁੱਤਰ ਹਰਨਾਮ ਸਿੰਘ ਵਲੋ 6 ਜੁਲਾਈ ਨੂੰ ਗਲਤੀ ਨਾਲ ਗਲਤ ਦਵਾਈ ਖਾ ਲਈ ਗਈ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨ ਦੇ ਆਧਾਰ ਤੇ 174 ਸੀ.ਆਰ.ਪੀ.ਸੀ.ਅਧੀਨ ਕਾਰਵਾਈ ਕਰਕੇ ਲਾਸ਼ ਵਾਰਸਾ ਨੂੰ ਸੌਂਪ ਦਿੱਤੀ ਹੈ।


author

Shyna

Content Editor

Related News