ਰੇਹੜੀ ਦੀ ਟੱਕਰ ਤੋਂ ਬਾਅਦ ਗੈਸ ਕੰਪਨੀ ਦਾ ਕਰਿੰਦਾ ਅਤੇ ਮੋਟਰਸਾਈਕਲ ਚਾਲਕ ਐੱਮ. ਆਰ. ਭਿੜੇ
03/26/2023 3:59:14 PM

ਜਲੰਧਰ (ਸੁਨੀਲ)– ਜੋਤੀ ਚੌਂਕ ਨੇੜੇ ਸਥਿਤ ਲਵਲੀ ਸਵੀਟਸ ਦੇ ਬਾਹਰ ਇਕ ਗੈਸ ਕੰਪਨੀ ਦੇ ਕਰਿੰਦੇ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੈਡੀਕਲ ਰੀਪ੍ਰੈਜ਼ੈਂਟੇਟਿਵ (ਐੱਮ. ਆਰ.) ਅਭਿਸ਼ੇਕ ਠਾਕੁਰ ਹੇਠਾਂ ਡਿੱਗ ਗਏ। ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ ਅਤੇ ਉਸ ਦੇ ਬੈਗ ਦਾ ਸਾਮਾਨ ਲੈਪਟਾਪ ਆਦਿ ਵੀ ਟੁੱਟ ਗਿਆ। ਜਾਣਕਾਰੀ ਦਿੰਦਿਆਂ ਪੀੜਤ ਅਭਿਸ਼ੇਕ ਠਾਕੁਰ ਨੇ ਦੱਸਿਆ ਕਿ ਦਿਲਕੁਸ਼ਾ ਮਾਰਕੀਟ ਵਿਖੇ ਮੈਡੀਕਲ ਕੰਪਨੀ ਵਿਚ ਬਤੌਰ ਐੱਮ. ਆਰ. ਜੌਬ ਕਰਦਾ ਹੈ ਅਤੇ ਉਹ ਸਵੇਰੇ ਜਦੋਂ ਲਵਲੀ ਸਵੀਟਸ ਸ਼ਾਪ ਦੇ ਨੇੜੇ ਪਹੁੰਚਿਆ ਤਾਂ ਇਕ ਗੈਸ ਸਿਲੰਡਰ ਦੀ ਰੇਹੜੀ ਚਲਾਉਣ ਵਾਲੇ 2 ਨੌਜਵਾਨਾਂ ਨੇ ਉਸ ਦੇ ਪਲਸਰ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਜਦੋਂ ਉਹ ਹੇਠਾਂ ਡਿੱਗਾ ਤਾਂ ਉਸ ਦੇ ਬੈਗ ਵਿਚ ਰੱਖਿਆ ਲੈਪਟਾਪ ਅਤੇ ਮੋਟਰਸਾਈਕਲ ਨੁਕਸਾਨੇ ਗਏ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ
ਅਭਿਸ਼ੇਕ ਨੇ ਦੱਸਿਆ ਕਿ ਜਦੋਂ ਉਸ ਨੇ ਰੇਹੜੀ ਵਾਲੇ ਨੂੰ ਕਿਹਾ ਕਿ ਉਹ ਧਿਆਨ ਨਾਲ ਰੇਹੜੀ ਚਲਾਵੇ ਤਾਂ ਰੇਹੜੀ ਚਾਲਕ ਅਤੇ ਉਸ ਦੇ ਕਰਿੰਦੇ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਮਾਮਲੇ ਨੂੰ ਵਧਦਾ ਵੇਖ ਕੇ ਰਾਹਗੀਰਾਂ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ ਅਤੇ ਦੋਵਾਂ ਨੂੰ ਆਪਣੇ-ਆਪਣੇ ਰਸਤੇ ਭੇਜ ਦਿੱਤਾ। ਸੂਤਰਾਂ ਅਨੁਸਾਰ ਰੇਹੜੀ ਵਾਲਾ ਲਾਜਪਤ ਨਗਰ ਵਿਚ ਸਥਿਤ ਗੈਸ ਏਜੰਸੀ ਦਾ ਕਰਿੰਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।