ਲਾਪਰਵਾਹੀ: ਘਰ ’ਚ ਹੀ ਕਰਵਾਈ ਔਰਤ ਦੀ ਡਿਲਿਵਰੀ, ਸਿਹਤ ਵਿਗੜਣ ਮਗਰੋਂ ਇੰਝ ਬਚਾਈ ਡਾਕਟਰਾਂ ਨੇ ਜਾਨ
Thursday, Feb 02, 2023 - 01:49 PM (IST)

ਜਲੰਧਰ (ਜ.ਬ.)- ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਗਰਭਵਤੀ ਔਰਤਾਂ ਦਾ ਮੁਫ਼ਤ ਇਲਾਜ ਹੋਣ ਦੇ ਬਾਵਜੂਦ ਕੁਝ ਲੋਕ ਇਸ ਸਿਹਤ ਸਹੂਲਤ ਦਾ ਲਾਭ ਨਹੀਂ ਉਠਾ ਰਹੇ ਅਤੇ ਗਰਭਵਤੀ ਔਰਤਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਰਹੇ ਹਨ । ਅਜਿਹੇ ਹੀ ਇਕ ਮਾਮਲੇ ’ਚ ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ਦੀ ਰਹਿਣ ਵਾਲੀ ਇਕ ਔਰਤ ਦੇ ਪਰਿਵਾਰਕ ਮੈਂਬਰਾਂ ਦੀ ਅਣਗਹਿਲੀ ਕਾਰਨ ਔਰਤ ਦੀ ਜਾਨ ਖ਼ਤਰੇ ’ਚ ਪੈ ਗਈ। ਦਰਅਸਲ ਔਰਤ ਗਰਭਵਤੀ ਹੋਣ ਕਾਰਨ ਉਸ ਦੀ ਲੇਬਰ ਪੇਨ ਲਗਾਤਾਰ ਵਧਦੀ ਗਈ ਅਤੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੇ ਪਰਿਵਾਰ ਵਾਲਿਆਂ ਨੇ ਘਰ ’ਚ ਹੀ ਉਸ ਦੀ ਡਿਲਿਵਰੀ ਕਰਵਾ ਦਿੱਤੀ। ਔਰਤ ਨੇ ਇਕ ਬੇਟੇ ਨੂੰ ਜਨਮ ਦਿੱਤਾ ਅਤੇ ਉਸ ਦੀ ਜਾਨ ਖ਼ਤਰੇ ’ਚ ਪੈ ਗਈ, ਕਿਉਂਕਿ ਉਸ ਦੇ ਸਰੀਰ ’ਚੋਂ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ। ਜਾਣਕਾਰੀ ਅਨੁਸਾਰ ਔਰਤ ਦੀ ਪਰਿਵਾਰਕ ਮੈਂਬਰਾਂ ਨੇ ਕਿਸੇ ਅਣਪਛਾਤੀ ਦਾਈ ਤੋਂ ਘਰ ’ਚ ਹੀ ਕਰਵਾ ਦਿੱਤੀ। ਜਣੇਪੇ ਤੋਂ ਬਾਅਦ ਔਰਤ ਦੀ ਹਾਲਤ ਵਿਗੜਨ ਲੱਗੀ ਤਾਂ ਦਾਈ ਨੇ ਹੱਥ ਖੜ੍ਹੇ ਕਰਕੇ ਉਸ ਨੂੰ ਸਿਵਲ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਗੂੰਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ, ਲੱਗੀਆਂ ਰੌਣਕਾਂ
ਗੰਭੀਰ ਹਾਲਤ ’ਚ ਗੁੜੀਆ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਲਿਆਂਦਾ ਗਿਆ ਅਤੇ ਡਿਊਟੀ 'ਤੇ ਮੌਜੂਦ ਸਟਾਫ਼ ਅਤੇ ਡੀ. ਐੱਨ. ਬੀ. ਡਾ. ਨਵੀਤਾ ਤੇ ਡਾ. ਜਤਿੰਦਰ ਨੇ ਕਾਫ਼ੀ ਦੇਰ ਤੱਕ ਔਰਤ ਦਾ ਇਲਾਜ ਕਰਕੇ ਉਸ ਦੀ ਜਾਨ ਬਚਾਈ। ਔਰਤ ਦੇ ਨਵਜੰਮੇ ਬੱਚੇ ਨੂੰ ਬੱਚਿਆਂ ਦੇ ਵਾਰਡ ’ਚ ਰੱਖਿਆ ਗਿਆ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ। ਡੀ. ਐੱਨ. ਬੀ. ਰੈਜ਼ੀਡੈਂਟ ਡਾਕਟਰ ਅਤੇ ਸਟਾਫ਼ ਦੀ ਮਿਹਨਤ ਰੰਗ ਲਿਆਈ ਅਤੇ ਕੁਝ ਘੰਟਿਆਂ ਬਾਅਦ ਔਰਤ ਦੀ ਸਿਹਤ ’ਚ ਸੁਧਾਰ ਹੋਣਾ ਸ਼ੁਰੂ ਹੋ ਗਿਆ।
ਗਰਭਵਤੀ ਔਰਤਾਂ ਤੇ ਪਰਿਵਾਰ ਵਾਲੇ ਰਹਿਣ ਸੁਚੇਤ : ਡਾ. ਜੋਤੀ ਫੋਕੇਲਾ
ਉੱਥੇ ਹੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ’ਚ ਤਾਇਨਾਤ ਸੀਨੀ. ਮੈਡੀਕਲ ਅਫ਼ਸਰ ਡਾ. ਜੋਤੀ ਫੋਕੇਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਕੁਝ ਗਰਭਵਤੀ ਔਰਤਾਂ ਦੇ ਪਰਿਵਾਰ ਵਾਲੇ ਲਾਪਰਵਾਹੀ ਕਿਉਂ ਕਰ ਰਹੇ ਹਨ। ਗੁੜੀਆਦੇ ਦੇ ਮਾਮਲੇ ’ਚ ਵੀ ਲਾਪਰਵਾਹੀ ਸਾਹਮਣੇ ਆਈ ਹੈ। ਡਲਿਵਰੀ ਘਰ ’ਚ ਨਹੀਂ ਕਰਵਾਉਣੀ ਚਾਹੀਦੀ ਸੀ, ਕਿਉਂਕਿ ਔਰਤਾਂ ਦੀ ਡਿਲਿਵਰੀ ਸਰਕਾਰੀ ਹਸਪਤਾਲਾਂ ’ਚ ਸਰਕਾਰ ਵੱਲੋਂ ਮੁਫਤ ਕੀਤੀ ਜਾਂਦੀ ਹੈ। ਬਕਾਇਦਾ 108 ਦੀ ਐਂਬੂਲੈਂਸ ਵੀ ਗਰਭਵਤੀ ਔਰਤਾਂ ਨੂੰ ਘਰੋਂ ਗੱਡੀ ’ਚ ਬਿਠਾ ਕੇ ਸਰਕਾਰੀ ਹਸਪਤਾਲ ਤੱਕ ਮੁਫ਼ਤ ਪਹੁੰਚਾਉਂਦੀ ਹੈ। ਸਿਵਲ ਹਸਪਤਾਲ ’ਚ ਔਰਤਾਂ ਦੀ ਜਣੇਪੇ ਲਈ ਠੋਸ ਪ੍ਰਬੰਧ ਹਨ ਤੇ ਉਨ੍ਹਾਂ ਦਾ ਡਾਕਟਰਾਂ ਤੋਂ ਲੈ ਕੇ ਸਟਾਫ਼ ਵਧੀਆ ਢੰਗ ਨਾਲ ਇਲਾਜ ਅਤੇ ਡਿਲਿਵਰੀ ਕਰਵਾਉਂਦੇ ਹਨ। ਗਰਭਵਤੀ ਔਰਤਾਂ ਨੂੰ ਸਿਵਲ ਹਸਪਤਾਲ ’ਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਬਜਟ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਪੰਜਾਬ ਭਰ 'ਚ ਪ੍ਰਦਰਸ਼ਨ, ਉਲੀਕਣਗੇ ਅਗਲੀ ਰਣਨੀਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।