ਟਾਇਰ ਫਟਣ ਕਾਰਨ ਵਾਪਰੇ ਹਾਦਸੇ ''ਚ ਔਰਤ ਦੀ ਮੌਤ
Thursday, Feb 27, 2020 - 09:02 PM (IST)

ਫਗਵਾੜਾ, (ਹਰਜੋਤ)- ਅੱਜ ਦੁਪਹਿਰ ਫਗਵਾੜਾ ਲੁਧਿਆਣਾ ਸੜਕ 'ਤੇ ਪਿੰਡ ਜਮਾਲਪੁਰ ਵਿਖੇ ਇਕ ਕਾਰ ਦਾ ਟਾਇਰ ਫਟਣ ਕਾਰਣ ਇਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਉਣ ਮਗਰੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਸਿਟੀ ਪੁਲਸ ਦੇ ਇੰਸਪੈਕਟਰ ਮਨਜੀਤ ਕੁਮਾਰ ਨੇ ਦੱਸਿਆ ਕਿ ਜਲੰਧਰ ਤੋਂ ਲੁਧਿਆਣਾ ਨੂੰ ਇਕ ਟਿੱਪਰ ਟਰੱਕ ਜਾ ਰਿਹਾ ਸੀ ਅਤੇ ਲੁਧਿਆਣਾ ਤੋਂ ਜਲੰਧਰ ਨੂੰ ਇਕ ਕਾਰ ਆ ਰਹੀ ਸੀ ਕਾਰ ਦਾ ਅਚਾਨਕ ਟਾਇਰ ਫੱਟਣ ਕਾਰਣ ਕਾਰ ਸੜਕ ਦੇ ਦੂਜੇ ਪਾਸੇ ਜਾ ਕੇ ਟਿੱਪਰ ਵਿਚ ਵੱਜੀ, ਜਿਸ ਕਾਰਣ ਕਾਰ ਵਿਚ ਸਵਾਰ ਔਰਤ ਦੀ ਮੌਤ ਹੋ ਗਈ, ਜਿਸ ਦੀ ਪਛਾਣ ਪ੍ਰਿਤਪਾਲ ਕੌਰ ਤਹਿਤ ਸਾਲਾ ਪਤਨੀ ਹੰਸ ਰਾਜ ਵਾਸੀ ਗਾਜੀਨੰਗਲ ਧਿਆਨਪੁਰ ਗੁਰਦਾਸਪੁਰ ਵਜੋਂ ਹੋਈ ਹੈ, ਜਦਕਿ ਉਸ ਦੇ ਪਤੀ ਦੀ ਪਛਾਣ ਹੰਸ ਰਾਜ ਵਜੋਂ ਹੋਈ ਹੈ। ਪਤੀ ਨੂੰ ਜਲੰਧਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਹੈ।