ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਸਣੇ ਪੂਲ ਟੈਸਟਿੰਗ ''ਚ 20 ਲੋਕਾਂ ਦੇ ਸੈਂਪਲ ਲਏ

Tuesday, May 19, 2020 - 10:56 AM (IST)

ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਸਣੇ ਪੂਲ ਟੈਸਟਿੰਗ ''ਚ 20 ਲੋਕਾਂ ਦੇ ਸੈਂਪਲ ਲਏ

ਭੁਲੱਥ (ਰਜਿੰਦਰ)— ਸਿਵਲ ਹਸਪਤਾਲ ਜਲੰਧਰ ਵਿਚ ਇਲਾਜ ਦੌਰਾਨ ਆਖਰੀ ਸਾਹ ਲੈਣ ਵਾਲੀ ਪਿੰਡ ਰਾਮਗੜ੍ਹ ਦੀ 55 ਸਾਲਾ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਵਾਇਰਸ ਸੰਬੰਧੀ ਸਵੈਬ ਟੈਸਟ ਸੈਂਪਲ ਅੱਜ ਸਬ ਡਿਵੀਜ਼ਨ ਹਸਪਤਾਲ ਭੁਲੱਥ 'ਚ ਲਏ ਗਏ। ਇਸ ਦੇ ਨਾਲ-ਨਾਲ ਪੂਲ ਟੈਸਟਿੰਗ ਦੌਰਾਨ ਵੀ ਇਲਾਕੇ ਭਰ 'ਚੋਂ ਸੈਂਪਲ ਲਏ ਗਏ। ਜਿਨ੍ਹਾਂ 'ਚ ਪੁਲਸ ਅਤੇ ਸਿਹਤ ਕਰਮਚਾਰੀਆਂ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦਾ ਦਿੱਸਿਆ ਵੱਖਰਾ ਚਿਹਰਾ, 'ਕੰਨਿਆਦਾਨ' ਸਣੇ ਨਿਭਾਈਆਂ ਵਿਆਹ ਦੀਆਂ ਸਾਰੀਆਂ ਰਸਮਾਂ (ਵੀਡੀਓ)

ਦੱਸਣਯੋਗ ਹੈ ਕਿ ਪਿੰਡ ਰਾਮਗੜ੍ਹ ਦੀ 55 ਸਾਲਾ ਔਰਤ ਦੀ ਬੀਤੇ ਦਿਨੀਂ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਮੌਤ ਦਾ ਕਾਰਨ ਖੂਨ ਦੀ ਕਮੀ ਅਤੇ ਪਲੇਟਲੈੱਟ ਘਟਨਾ ਦੱਸਿਆ ਗਿਆ ਸੀ ਪਰ ਉਕਤ ਔਰਤ ਕੋਰੋਨਾ ਵਾਇਰਸ ਦੀ ਮਰੀਜ਼ ਨਹੀਂ ਸੀ। ਜਿਸ ਸੰਬੰਧੀ ਸਿਹਤ ਵਿਭਾਗ ਨੇ ਵੀ ਸਪਸ਼ਟ ਕੀਤਾ ਸੀ। ਇਸ ਦੇ ਬਾਵਜੂਦ ਵੀ ਸਿਹਤ ਵਿਭਾਗ ਨੇ ਪ੍ਰਕੌਸ਼ਨ ਲੈਂਦੇ ਹੋਏ ਉਕਤ ਔਰਤ ਦਾ ਅੰਤਿਮ ਸੰਸਕਾਰ ਪੁਲਸ ਪਹਿਰੇ 'ਚ ਮੈਡੀਕਲ ਟੀਮ ਅਤੇ ਪਰਿਵਾਰਕ ਮੈਂਬਰ ਨਾਲ ਪੀ. ਪੀ. ਏ. ਕਿੱਟਾਂ ਪਾ ਕੇ ਕੀਤਾ ਸੀ।

ਇਹ ਵੀ ਪੜ੍ਹੋ: ਕਪੂਰਥਲਾ ਦੇ ਭੁਲੱਥ ''ਚ ਕੋਰੋਨਾ ਕਾਰਨ ਪਹਿਲੀ ਮੌਤ, ਮਰਨ ਤੋਂ ਬਾਅਦ ਰਿਪੋਰਟ ਆਈ ਪਾਜ਼ੇਟਿਵ

ਜਿਸ ਤੋਂ ਬਾਅਦ ਇਸ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਭੁਲੱਥ ਹਸਪਤਾਲ 'ਚ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ। ਇਸ ਸੰਬੰਧੀ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਅੱਜ 20 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਸ 'ਚ ਰਾਮਗੜ੍ਹ ਦੀ ਮ੍ਰਿਤਕ ਔਰਤ ਦੇ 5 ਪਰਿਵਾਰਕ ਮੈਂਬਰਾਂ ਅਤੇ ਪੂਲ ਟੈਸਟਿੰਗ ਤਹਿਤ 15 ਹੋਰ ਸੈਂਪਲ ਲਏ ਗਏ ਹਨ।

ਇਹ ਵੀ ਪੜ੍ਹੋ:  ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੋਇਆ ਫਰਾਰ


author

shivani attri

Content Editor

Related News