ਨੰਗਲ ਹਾਈਡਲ ਨਹਿਰ ''ਚੋਂ ਮਿਲੀ ਔਰਤ ਦੀ ਲਾਸ਼
Tuesday, Sep 10, 2019 - 02:16 PM (IST)

ਨੰਗਲ (ਗੁਰਭਾਗ)— ਨੰਗਲ ਹਾਈਡਲ ਚੈਨਲ ਨਹਿਰ 'ਚੋਂ ਬੀਤੇ ਦਿਨ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਜਦੋਂ ਲੋਕਾਂ ਨੇ ਜਵਾਹਰ ਮਾਰਕੀਟ, ਨਹਿਰ ਨੇੜੇ ਬਣੇ ਖਵਾਜਾ ਪੀਰ ਮੰਦਰ ਕੋਲ, ਨਹਿਰ ਦੇ ਜੰਗਲਿਆਂ 'ਚ ਔਰਤ ਦੀ ਲਾਸ਼ ਦੇਖੀ ਤਾਂ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਗੋਤਾਖੋਰ ਦੀ ਮਦਦ ਨਾਲ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ। ਔਰਤ ਨੇ ਹਰੇ-ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ। ਮ੍ਰਿਤਕ ਔਰਤ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਉਕਤ ਜਾਣਕਾਰੀ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਮੋਰਰੀ 'ਚ 72 ਘੰਟਿਆਂ ਲਈ ਰੱਖਿਆ ਗਿਆ ਹੈ।