ਫਗਵਾੜਾ: ਘਰ ਦੀ ਛੱਤ ਡਿੱਗਣ ਕਰਕੇ ਔਰਤ ਦੀ ਮੌਤ, ਪਤੀ ਤੇ ਪੁੱਤਰ ਜ਼ਖਮੀ
Saturday, Sep 21, 2019 - 11:46 AM (IST)

ਫਗਵਾੜਾ (ਹਰਜੋਤ)— ਫਗਵਾੜਾ ਵਿਖੇ ਇਕ ਮਕਾਨ ਦੀ ਛੱਤ ਡਿੱਗਣ ਕਰਕੇ ਔਰਤ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਕਤ ਘਟਨਾ ਫਗਵਾੜਾ ਦੇ ਮੁਹੱਲਾ ਭਗਤਪੁਰਾ 'ਚ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਭਗਤਪੁਰਾ 'ਚ ਸਥਿਤ ਇਕ ਘਰ 'ਚ ਅੱਜ ਤੜਕੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਤੀ ਬ੍ਰਿਜੇਸ਼ ਕੁਮਾਰ ਅਤੇ ਉਸ ਦਾ ਪੁੱਤਰ ਸ਼ੋਭਿਤ ਤਿਵਾੜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਦੋਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਾਤਲ ਲਿਜਾਇਆ ਗਿਆ ਹੈ। ਮ੍ਰਿਤਕਾ ਦੀ ਪਛਾਣ ਰੇਖਾ ਰਾਣੀ ਦੇ ਰੂਪ 'ਚ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ।