ਨਸ਼ੇ ਵਾਲੇ ਪਦਾਰਥ ਅਤੇ ਹੈਰੋਇਨ ਸਮੇਤ ਔਰਤ ਗ੍ਰ੍ਰਿਫਤਾਰ

Friday, Aug 23, 2019 - 06:13 AM (IST)

ਕਪੂਰਥਲਾ,(ਭੂਸ਼ਣ)- ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਹੈਰੋਇਨ ਅਤੇ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਸਮੇਤ ਇਕ ਔਰਤ ਨੂੰ ਕਾਬੂ ਕਰਨ ਦਾ ਦਾਅਵਾ ਹੈ । ਗ੍ਰਿਫਤਾਰ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।

ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ ’ਤੇ ਜ਼ਿਲਾ ਭਰ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ ’ਚ ਥਾਣਾ ਸਦਰ ਕਪੂਰਥਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਮਹਿਲਾ ਪੁਲਸ ਟੀਮ ਦੇ ਨਾਲ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਸ਼ੱਕੀ ਔਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਔਰਤ ਨੂੰ ਕਾਬੂ ਕਰ ਲਿਆ। ਪੁੱਛਗਿਛ ਦੌਰਾਨ ਔਰਤ ਨੇ ਆਪਣਾ ਨਾਮ ਗੁਰਮੀਤ ਕੌਰ ਪਤਨੀ ਦੁਲਾ ਸਿੰਘ ਨਿਵਾਸੀ ਪਿੰਡ ਤੋਤੀ ਦੱਸਿਆ। ਔਰਤ ਤੋਂ ਬਰਾਮਦ ਲਿਫਾਫੇ ’ਚੋਂ 100 ਗ੍ਰਾਮ ਨਸ਼ੇ ਵਾਲੇ ਪਦਾਰਥ ਅਤੇ 2 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁੱਛਗਿਛ ਦੌਰਾਨ ਔਰਤ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਵੇਚਣ ਦਾ ਧੰਦਾ ਕਰਦੀ ਹੈ ਅਤੇ ਬਰਾਮਦ ਡਰੱਗ ਕਿਸੇ ਖਾਸ ਗ੍ਰਾਹਕ ਨੂੰ ਦੇਣ ਜਾ ਰਹੀ ਸੀ ।


Bharat Thapa

Content Editor

Related News