ਐੱਸ. ਸੀ. ਸਰਪੰਚ ਦੇ ਚਪੇੜਾਂ ਮਾਰਨ ਦੇ ਮਾਮਲੇ ''ਚ ਦਿੱਲੀ ਏਅਰਪੋਰਟ ਤੋਂ ਮਹਿਲਾ ਗ੍ਰਿਫ਼ਤਾਰ

Friday, Jun 20, 2025 - 04:11 PM (IST)

ਐੱਸ. ਸੀ. ਸਰਪੰਚ ਦੇ ਚਪੇੜਾਂ ਮਾਰਨ ਦੇ ਮਾਮਲੇ ''ਚ ਦਿੱਲੀ ਏਅਰਪੋਰਟ ਤੋਂ ਮਹਿਲਾ ਗ੍ਰਿਫ਼ਤਾਰ

ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਬਲਾਕ ਲੋਹੀਆਂ ਖਾਸ ਦੀ ਗ੍ਰਾਮ ਪੰਚਾਇਤ ਕੰਗ ਖੁਰਦ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਦੋਧਰ ਦੇ ਚਪੇੜ ਮਾਰਨ, ਜਾਤੀ ਸੂਚਕ ਸ਼ਬਦ ਅਤੇ ਜਾਨੋ ਮਾਰਨ ਦੀ ਧਮਕੀਆਂ ਦੇਣ ਵਾਲੇ 4 ਵਿਅਕਤੀਆਂ 'ਤੇ ਦਰਜ ਹੋਏ ਪਰਚੇ ਵਿਚੋਂ 3 ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਥੇ ਹੀ ਇਕ ਵਿਅਕਤੀ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। 

ਪ੍ਰਾਪਤ ਵੇਰਵਿਆਂ ਅਨੁਸਾਰ ਗੁਰਪ੍ਰੀਤ ਸਿੰਘ ਦੋਧਰ ਸਰਪੰਚ ਕੰਗ ਖੁਰਦ ਕਿਸੇ ਮਾਮਲੇ ਨੂੰ ਸੁਲਝਾਉਣ ਨੂੰ ਲੈ ਕੇ ਬਸਤੀ ਕੰਗ ਕਲਾਂ ਦੇ ਸਾਬਕਾ ਸਰਪੰਚ ਦੇ ਪਤੀ ਹਰਭਜਨ ਸਿੰਘ ਦੇ ਘਰ ਹਰਭਜਨ ਸਿੰਘ ਦੇ ਕਹਿਣ 'ਤੇ ਗਏ ਸਨ। ਉਥੇ ਪੰਚਾਇਤੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਵਿਚੋਂ ਅਜੇ ਮਾਮਲੇ ਨੂੰ ਸਲਝਾਉਣ ਲਈ ਗੱਲਬਾਤ ਚਲ ਰਹੀ ਸੀ ਕਿ ਬਲਜੀਤ ਸਿੰਘ ਉਰਫ਼ ਨਿੱਕਾ ਪੁੱਤਰ ਸੁਖਰਾਜ ਸਿੰਘ ਉਰਫ਼ ਰਾਜ, ਹਰਵਿੰਦਰ ਸਿੰਘ ਉਰਫ਼ ਢਲੋ ਪੁੱਤਰ ਤਰਸੇਮ ਸਿੰਘ ਸੰਧੂ, ਗੁਰਮੀਤ ਕੌਰ ਗੋਨੀ ਪਤਨੀ ਤਰਸੇਮ ਸਿੰਘ ਸੰਧੂ ਵਾਸੀ ਬਸਤੀ ਕੰਗ ਕਲਾ ਕਹਿਣ ਲੱਗੇ ਕਿ ਅਸੀਂ ਕਿਸੇ ਪੰਚਾਇਤ ਨੂੰ ਨਹੀਂ ਮੰਨਦੇ। 

ਇਹ ਵੀ ਪੜ੍ਹੋ: ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ

ਉਸੇ ਵਕਤ ਗੁਰਮੀਤ ਕੌਰ ਗੋਨੀ ਨੇ ਲਲਕਾਰਾ ਮਾਰ ਕੇ ਕਿਹਾ ਕਿ ਇਸ ਨੂੰ ਫੜ ਲਓ ਅਤੇ ਜਾਤੀ ਸੂਚਕ ਬੋਲਦਿਆਂ ਕਿਹਾ ਤੇਰੇ ਵਰਗੇ ਬਹੁਤ ਤੁਰੇ ਫਿਰਦੇ ਹਨ ਸਰਪੰਚ, ਬਲਜੀਤ ਸਿੰਘ ਉਰਫ਼ ਨਿੱਕਾ ਨੇ ਹਮਲਾ ਕਰਦਿਆਂ ਹੋਇਆਂ ਗੁਰਪ੍ਰੀਤ ਸਿੰਘ ਦੋਧਰ ਸਰਪੰਚ ਦੇ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਹਰਵਿੰਦਰ ਸਿੰਘ ਉਰਫ਼ ਢੱਲੋ ਘਰੋਂ ਦਾਤਰ ਲੈਣ ਚਲਾ ਗਿਆ ਅਤੇ ਜਾਂਦਾ ਹੋਇਆ ਕਹਿਣ ਲੱਗਾ ਕਿ ਇਸ ਨੂੰ ਜਾਨੋਂ ਮਾਰ ਦੇਣਾ ਹੈ ਅਤੇ ਇਹ ਵੀ ਕਹਿਣ ਲੱਗਾ ਕਿ ਸਾਡੇ ਵਿਦੇਸ਼ਾਂ ਵਿਚ ਵੀ ਪਰਚੇ ਚਲਦੇ ਹਨ। ਸਾਨੂੰ ਕਿਸੇ ਦਾ ਕੋਈ ਡਰ ਨਹੀਂ । ਭਰੀ ਪੰਚਾਇਤ ਵਿਚੋਂ ਸਰਪੰਚ ਗੁਰਪ੍ਰੀਤ ਸਿੰਘ ਦੋਧਰ ਦੀ ਬੇਇੱਜ਼ਤੀ ਕਰਨ 'ਤੇ ਪੁਲਸ ਨੂੰ ਦਿੱਤੀ ਦਰਖ਼ਾਸਤ ਦੇ ਆਧਾਰ 'ਤੇ ਸਥਾਨਕ ਪੁਲਸ ਨੇ ਪਰਚਾ ਦਰਜ ਕਰਕੇ ਹਰਭਜਨ ਸਿੰਘ ਅਤੇ ਹਰਵਿੰਦਰ ਸਿੰਘ ਉਰਫ਼ ਢਲੋ ਪੁੱਤਰ ਤਰਸੇਮ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਜਾਣ ਤੋਂ ਬਾਅਦ ਇੰਡੀਆ ਤੋਂ ਭੱਜਣ ਦੀ ਫਿਰਾਕ ਵਿਚ ਗੁਰਮੀਤ ਕੌਰ ਗੋਨੀ ਪਤਨੀ ਤਰਸੇਮ ਸਿੰਘ ਸੰਧੂ ਵਾਸੀ ਬਸਤੀ ਕੰਗ ਕਲਾ ਖ਼ਿਲਾਫ਼ ਪੁਲਸ ਨੇ ਅਗਲੀ ਕਾਰਵਾਈ ਕਰਦਿਆਂ ਐੱਲ. ਓ. ਸੀ.  ਜਾਰੀ ਕਰਦੇ ਹੋਇਆ ਦਿੱਲੀ ਏਅਰਪੋਰਟ ਨੂੰ ਵੀ ਸੂਚਿਤ ਕਰ ਦਿੱਤਾ ਸੀ ਕਿ ਉਕਤ ਦੋਸ਼ੀ ਨੂੰ ਬਾਹਰਲੇ ਦੇਸ਼ ਨਾ ਜਾਣ ਦਿੱਤਾ ਜਾਵੇ। ਏਅਰਪੋਰਟ ਦਿੱਲੀ ਦੇ ਅਧਿਕਾਰੀਆਂ ਵੱਲੋਂ ਗੁਰਮੀਤ ਕੌਰ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਦੇ ਆਧਾਰਿਤ ਗ੍ਰਿਫ਼ਤਾਰ ਕਰ ਲਿਆ ਪਰ ਅਜੇ ਤੱਕ ਵੀ ਪੁਲਸ ਬਲਜੀਤ ਸਿੰਘ ਉਰਫ਼ ਨਿੱਕਾ ਪੁੱਤਰ ਸੁਖਰਾਜ ਸਿੰਘ ਉਰਫ਼ ਰਾਜ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ 

ਇਹ ਵੀ ਪੜ੍ਹੋ: ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ ਥੱਪੜ, ਵੀਡੀਓ ਵਾਇਰਲ ਹੋਣ ਮਗਰੋਂ...

ਇਲਾਕਾ ਨਿਵਾਸੀਆਂ ਦਾ ਕਿਹਣਾ ਹੈ ਕਿ ਉਕਤ ਐੱਨ. ਆਰ. ਆਈ. ਗੁਰਮੀਤ ਕੌਰ ਗੋਨੀ, ਹਰਵਿੰਦਰ ਸਿੰਘ ਉਰਫ਼ ਢੱਲੋ ਨੇ ਖ਼ੁਦ ਕਬੂਲ ਕੀਤਾ ਹੈ ਕਿ ਉਨ੍ਹਾਂ ਖ਼ਿਲਾਫ਼ ਵਿਦੇਸ਼ ਵਿਚ ਪਰਚੇ ਹੋਏ ਹਨ, ਜਿਸ ਦੀ ਜਾਂਚ ਕਰਕੇ ਇਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲੋਹੀਆਂ ਖਾਸ ਦੇ ਪੁਲਸ ਥਾਣੇ ਅਧੀਨ ਵੱਖ-ਵੱਖ ਪਿੰਡਾਂ ਦੇ ਅਨੇਕਾਂ ਮਾਮਲਿਆਂ ਨੂੰ ਲੈ ਕੇ 25 ਜੂਨ ਨੂੰ ਲੋਹੀਆਂ ਖਾਸ ਪੁਲਸ ਥਾਣਾ ਘੇਰਨ ਦੀਆਂ ਚਿਤਾਵਨੀ ਦਿੱਤੀ। 

ਇਹ ਵੀ ਪੜ੍ਹੋ:  ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News