ਚੋਰੀਆਂ ਕਰਨ ਵਾਲੇ 2 ਸਕੇ ਭਰਾ ਗ੍ਰਿਫ਼ਤਾਰ, ਮੋਟਰਸਾਈਕਲ ਤੇ ਐਕਟਿਵਾ ਸਣੇ 4 ਵਾਹਨ ਬਰਾਮਦ
Saturday, Jul 19, 2025 - 12:45 PM (IST)

ਜਲੰਧਰ (ਮਹੇਸ਼)- ਕਮਿਸ਼ਨਰੇਟ ਜਲੰਧਰ ਦੀ ਪੁਲਸ ਚੌਕੀ ਫਤਿਹਪੁਰ ਨੇ ਚੋਰੀਆਂ ਕਰਨ ਵਾਲੇ 2 ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਜਲੰਧਰ ਛਾਉਣੀ ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਫਤਿਹਪੁਰ ਚੌਂਕੀ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਕਸ਼ਮੀਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਤੇਜਪਾਲ ਸਿੰਘ ਬਾਠ ਅਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਵਾਈ ਪੁਆਇੰਟ ਪ੍ਰਤਾਪਪੁਰਾ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਅਤੇ ਲਵਪ੍ਰੀਤ ਵਜੋਂ ਹੋਈ ਹੈ, ਦੋਵੇਂ ਬਲਦੇਵ ਉਰਫ਼ ਸੁਖਦੇਵ ਦੇ ਪੁੱਤਰ ਹਨ ਅਤੇ ਪਿੰਡ ਸੀਚੇਵਾਲ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦੇ ਵਾਸੀ ਹਨ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਹਲਚਲ! 2 ਦਰਜਨ ਆਗੂਆਂ ਨੇ ਦਿੱਤੇ ਪਾਰਟੀ ਤੋਂ ਅਸਤੀਫ਼ੇ
ਉਨ੍ਹਾਂ ਦੇ ਕਬਜ਼ੇ ’ਚੋਂ ਕੁੱਲ੍ਹ 4 ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 2 ਬਿਨਾਂ ਨੰਬਰ ਵਾਲੇ ਮੋਟਰਸਾਈਕਲ ਅਤੇ 1 ਬਿਨਾਂ ਨੰਬਰ ਵਾਲੀ ਐਕਟਿਵਾ ਵੀ ਸ਼ਾਮਲ ਹੈ। ਉਨ੍ਹਾਂ ਵਿਰੁੱਧ ਥਾਣਾ ਸਦਰ ਜਮਸ਼ੇਰ ਵਿਚ 303 (2) ਬੀ. ਐੱਨ. ਐੱਸ. ਤਹਿਤ ਐੱਫ਼. ਆਈ. ਆਰ. ਨੰਬਰ 183 ਦਰਜ ਕੀਤੀ ਗਈ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਹੁਲ ਖ਼ਿਲਾਫ਼ ਸਾਲ 2021 ਵਿਚ ਲੋਹੀਆਂ ਥਾਣਾ, ਜਲੰਧਰ ਵਿੱਚ ਲੜਾਈ-ਝਗੜੇ ਦੀ ਐੱਫ਼. ਆਈ. ਆਰ. ਨੰਬਰ 96 ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ, ਉਸ ਨੂੰ ਮਾਣਯੋਗ ਜੱਜ ਤਰੁਣਪ੍ਰੀਤ ਸਿੰਘ ਦੀ ਅਦਾਲਤ ਨੇ 28 ਫਰਵਰੀ 2025 ਨੂੰ ਭਗੌੜਾ ਐਲਾਨ ਦਿੱਤਾ ਸੀ। ਫਤਿਹਪੁਰ ਚੌਕੀ ਦੀ ਪੁਲਸ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਐਕਟਿਵਾ ਅਤੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੇ ਸਨ।
ਇਹ ਵੀ ਪੜ੍ਹੋ: ਨਸ਼ਾ ਸਮੱਗਲਿੰਗ ਦੇ ਵੱਡੇ 'ਜਰਨੈਲਾਂ' ਨਾਲ ਕੋਈ ਰਹਿਮ ਨਹੀਂ : ਮੁੱਖ ਮੰਤਰੀ ਭਗਵੰਤ ਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e