20 ਕਿਲੋ ਡੋਡਿਆਂ ਸਮੇਤ ਔਰਤ ਗ੍ਰਿਫਤਾਰ

06/24/2018 10:52:24 AM

ਆਦਮਪੁਰ (ਦਿਲਬਾਗੀ)— ਆਦਮਪੁਰ ਪੁਲਸ ਵੱਲੋਂ 20 ਕਿਲੋ ਡੋਡਿਆਂ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇਕ ਵਿਅਕਤੀ ਫਰਾਰ ਹੋ ਗਿਆ। ਥਾਣਾ ਮੁਖੀ ਗੋਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਆਈ. ਗੁਰਪ੍ਰੀਤ ਸਿੰਘ ਅਤੇ ਮਹਿਲਾ ਕਾਂਸਟੇਬਲ ਵੱਲੋਂ ਤਲਵੰਡੀ ਅਰਾਈਆਂ ਰੋਡ 'ਤੇ ਡੋਡੇ ਵੇਚਣ ਲਈ ਗਾਹਕ ਦਾ ਇੰਤਜ਼ਾਰ ਕਰ ਰਹੀ ਗੁਰਮੀਤ ਕੌਰ ਉਰਫ ਮੀਤੋ ਪਤਨੀ ਮੱਖਣ ਰਾਮ ਵਾਸੀ ਚੂਹੜਵਾਲੀ ਨੂੰ ਰੋਕਿਆ ਗਿਆ। ਉਸ ਦੇ ਬੋਰੇ ਦੀ ਤਲਾਸ਼ੀ ਲੈਣ 'ਤੇ 20 ਕਿਲੋ ਡੋਡੇ ਬਰਾਮਦ ਹੋਏ। ਉਸ ਨਾਲ ਆਇਆ ਵਿਅਕਤੀ ਗੋਲੂ ਪੁੱਤਰ ਮਦਨ ਲਾਲ ਵਾਸੀ ਚੂਹੜਵਾਲੀ ਪੁਲਸ ਨੂੰ ਦੇਖ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਆਦਮਪੁਰ ਪੁਲਸ ਵੱਲੋਂ ਕੇਸ ਦਰਜ ਕਰਕੇ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News