ਨਸ਼ੇ ਵਾਲੇ ਪਾਊਡਰ ਸਮੇਤ ਔਰਤ ਗ੍ਰਿਫਤਾਰ
Saturday, Mar 23, 2019 - 06:15 PM (IST)

ਟਾਂਡਾ (ਮੋਮੀ, ਪੰਡਿਤ, ਸ਼ਰਮਾ)— ਜ਼ਿਲਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਟਾਂਡਾ ਪੁਲਸ ਨੇ ਇਕ ਔਰਤ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਟਾਂਡਾ-ਖੱਖਾਂ ਰੋਡ 'ਤੇ ਗਸ਼ਤ ਦੌਰਾਨ ਮਾਣੋ ਪਤਨੀ ਮੰਗਤ ਰਾਮ ਵਾਸੀ ਵਾਰਡ ਨੰ. 7, ਚੰਡੀਗੜ੍ਹ ਕਲੋਨੀ ਕੋਲੋਂ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ।
ਇਸ ਸਬੰਧੀ ਥਾਣਾ ਮੁਖੀ ਟਾਂਡਾ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਉਕਤ ਔਰਤ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।