21000 ਟਾਈਮ ਮਿਸ ਹੋਣ ਨਾਲ ਵਿਭਾਗ ਨੂੰ 22 ਕਰੋੜ ਦਾ ਟਰਾਂਜੈਕਸ਼ਨ ਲਾਸ
Saturday, Dec 18, 2021 - 04:54 PM (IST)
ਜਲੰਧਰ (ਪੁਨੀਤ) : ਕਿਸੇ ਵੀ ਸੂਬੇ ਦੇ ਨਾਗਿਰਕਾਂ ਲਈ ਟਰਾਂਸਪੋਰਟ ਸੇਵਾ ਮੁੱਢਲੀਆਂ ਲੋੜਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਵਿਚ ਬੱਸਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ ਕਿਉਂਕਿ ਜਿਥੇ ਟ੍ਰੇਨਾਂ ਮੁਹੱਈਆ ਨਹੀਂ ਹੋ ਪਾਉਂਦੀਆਂ, ਉਥੋਂ ਤੱਕ ਬੱਸਾਂ ਜਾਂਦੀਆਂ ਹਨ। ਪੰਜਾਬ ’ਚ ਚੋਣ ਸੀਜ਼ਨ ਚੱਲ ਰਿਹਾ ਹੈ ਅਤੇ ਸਰਕਾਰ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੀ ਲਹਿਰ ਚਲਾਈ ਹੋਈ ਹੈ ਅਤੇ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਦਾ ਹਰ ਯਤਨ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ’ਚ ਪੰਜਾਬ ’ਚ 2100 ਸਰਕਾਰੀ ਬੱਸਾਂ 9 ਦਿਨਾਂ ਤੱਕ ਬੰਦ ਰਹੀਆਂ, ਜਿਸ ਕਾਰਨ ਪੰਜਾਬ ਦੇ ਲੱਖਾਂ ਯਾਤਰੀ ਪ੍ਰੇਸ਼ਾਨ ਰਹੇ।
ਇਹ ਵੀ ਪੜ੍ਹੋ : ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਲੱਗਦੇ ਲੰਮੇ ਜਾਮ ਦੇ ਰਹੇ ਹਾਦਸਿਆਂ ਨੂੰ ਸੱਦਾ
ਹੜਤਾਲ ਖੁੱਲ੍ਹਣ ਦੇ ਦੂਜੇ ਦਿਨ ਅੱਜ ਬੱਸ ਅੱਡੇ ’ਚ ਖੂਬ ਚਹਿਲ-ਪਹਿਲ ਰਹੀ ਅਤੇ ਜਨਤਾ ਨੂੰ ਵੱਡੀ ਰਾਹਤ ਮਿਲੀ, ਕਿਉਂਕਿ ਸਰਕਾਰੀ ਬੱਸਾਂ ਚੱਲਣ ਨਾਲ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਆਸਾਨੀ ਨਾਲ ਬੱਸਾਂ ਮਿਲ ਗਈਆਂ। ਲੋਕਾਂ ਨੂੰ ਇਨ੍ਹਾਂ 9 ਦਿਨਾਂ ’ਚ ਹੋਈ ਪ੍ਰੇਸ਼ਾਨੀ ਬਾਰੇ ਪੁੱਛਿਆ ਤਾਂ ਵਧੇਰੇ ਦਾ ਕਹਿਣਾ ਸੀ ਕਿ ਸਰਕਾਰ ਨੂੰ ਭਵਿੱਖ ਵਿਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਇੰਤਜ਼ਾਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 9 ਦਿਨਾਂ ਵਿਚ ਜਿਹੜੀ ਪ੍ਰੇਸ਼ਾਨੀ ਹੋਈ ਹੈ, ਉਸਦੀ ਭਰਪਾਈ ਸੰਭਵ ਨਹੀਂ। ਰਾਜਾ ਵੜਿੰਗ ਨੂੰ ਚਾਹੀਦਾ ਹੈ ਕਿ ਉਹ ਬੱਸ ਪਾਸ ਦੀ ਮਿਆਦ ਨੰ 10 ਦਿਨਾਂ ਤੱਕ ਵਧਾਵੇ ਤਾਂ ਕਿ ਹੜਤਾਲ ਦੌਰਾਨ ਹੋਣ ਵਾਲੀਆਂ ਦਿੱਕਤਾਂ ’ਤੇ ਮੱਲ੍ਹਮ ਲੱਗਣ ਦਾ ਕੰਮ ਹੋ ਸਕੇ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦਾ ਕੇਜਰੀਵਾਲ 'ਤੇ ਤੰਜ, ਚੋਣਾਂ ਦੌਰਾਨ ਫ਼ਸਲੀ ਬਟੇਰੇ ਆਉਣੇ ਹੋਏ ਸ਼ੁਰੂ
ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਪੰਜਾਬ ਵਿਚ ਸਾਰੇ ਬੱਸ ਪਾਸਾਂ ਦੀ ਮਿਆਦ ਨੂੰ 10 ਦਿਨਾਂ ਤੱਕ ਵਧਾ ਦਿੰਦੀ ਹੈ ਤਾਂ ਉਸਨੂੰ ਲੱਖਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਉਠਾਉਣਾ ਪਵੇਗਾ। ਇਨ੍ਹਾਂ 9 ਦਿਨਾਂ ਦੇ ਅਨੁਮਾਨ ਮੁਤਾਬਕ ਕਾਊਂਟਰਾਂ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ 21000 ਤੋਂ ਵੱਧ ਟਾਈਮ ਮਿਸ ਹੋਏ ਅਤੇ ਵਿਭਾਗ ਨੂੰ 22 ਕਰੋੜ ਤੋਂ ਵੱਧ ਦਾ ਟਰਾਂਜੈਕਸ਼ਨ ਲਾਸ ਉਠਾਉਣਾ ਪਿਆ।