24,750 ਐੱਮ.ਐੱਲ. ਸ਼ਰਾਬ ਸਣੇ 4 ਸਮੱਗਲਰ ਗ੍ਰਿਫਤਾਰ

Sunday, Jul 05, 2020 - 01:50 PM (IST)

24,750 ਐੱਮ.ਐੱਲ. ਸ਼ਰਾਬ ਸਣੇ 4 ਸਮੱਗਲਰ ਗ੍ਰਿਫਤਾਰ

ਜਲੰਧਰ(ਮ੍ਰਿਦੁਲ) – ਥਾਣਾ ਰਾਮਾ ਮੰਡੀ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ 4 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਕੁਲ 24,750 ਮਿਲੀਲੀਟਰ ਸ਼ਰਾਬ ਬਰਾਮਦ ਹੋਈ ਹੈ। ਏ. ਸੀ. ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਸੁਲੱਖਣ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਅਜਮੇਰ ਲਾਲ ਨੇ ਨਿਊ ਗ੍ਰੀਨ ਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੂੰ 6750 ਮਿਲੀਲੀਟਰ ਸ਼ਰਾਬ ਸਣੇ ਫੜਿਆ, ਜਦਕਿ ਏ. ਐੱਸ. ਆਈ. ਜਸਬੀਰ ਸਿੰਘ ਨੇ ਨਵੇਦ ਕੁਮਾਰ ਉਰਫ ਨਿੰਦੀ ਤੋਂ 9000 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਦੂਜੇ ਪਾਸੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਲਵ ਕੁਮਾਰ ਉਰਫ ਧੀਰਜ ਨਿਵਾਸੀ ਕਿਸ਼ਨਪੁਰਾ ਅਤੇ ਰਾਕੇਸ਼ ਕੁਮਾਰ ਉਰਫ ਬੋਨਾ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ 9000 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ ਗਈ। ਫੜੇ ਗਏ ਮੁਲਜ਼ਮਾਂ ਨੂੰ ਜਲਦ ਹੀ ਕੋਰਟ ਵਿਚ ਪੇਸ਼ ਕਰ ਕੇ ਜੇਲ ਭੇਜਿਆ ਜਾਵੇਗਾ।


author

Harinder Kaur

Content Editor

Related News