ਪੁਲਸ ਵੱਲੋਂ 120 ਗ੍ਰਾਮ ਚਿੱਟਾ ਨਸ਼ੇ ਵਾਲਾ ਪਾਊਡਰ ਬਰਾਮਦ, ਮਾਮਲਾ ਦਰਜ

12/07/2023 6:35:16 PM

ਰੂਪਨਗਰ (ਵਿਜੇ)- ਜ਼ਿਲ੍ਹੇ ਦੀ ਸਿਟੀ ਅਤੇ ਸਦਰ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 120 ਗ੍ਰਾਮ ਚਿੱਟਾ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿਟੀ ਪੁਲਸ ਦੇ ਏ.ਐੱਸ.ਆਈ. ਮਦਨ ਲਾਲ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਸ੍ਰੀ ਚਮਕੌਰ ਸਾਹਿਬ ਚੌਕ ਬਾਈਪਾਸ ਰੋਡ ਮੌਜੂਦ ਸੀ ਤਾਂ ਚਮਕੌਰ ਸਾਹਿਬ ਵਲੋਂ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ।

ਇਹ ਵੀ ਪੜ੍ਹੋ- ਮੈਰਿਜ ਪੈਲਸ 'ਚ ਕੰਮ ਕਰ ਰਹੇ 3 ਵਿਅਕਤੀਆਂ ਨੂੰ ਲੱਗਿਆ ਕਰੰਟ, ਹਾਲਤ ਗੰਭੀਰ

ਪਰ ਮੋਟਰਸਾਈਕਲ ਸਲਿੱਪ ਹੋਣ ਕਾਰਨ ਡਿੱਗ ਪਏ ਅਤੇ ਪਿੱਛੇ ਬੈਠੇ ਮੁੰਡੇ ਨੇ ਆਪਣੀ ਪੈਂਟ ਦੀ ਜੇਬ ’ਚੋਂ ਇਕ ਲਿਫਾਫਾ ਕੱਢ ਕੇ ਘਾਹ ’ਚ ਸੜਕ ਕਿਨਾਰੇ ਸੁੱਟ ਦਿੱਤਾ ਜਿਨ੍ਹਾਂ ਨੂੰ ਕਾਬੂ ਕਰ ਕੇ ਨਾਂ ਪਤਾ ਪੁੱਛਿਆ ਗਿਆ ਅਤੇ ਮੋਮੀ ਲਿਫਾਫਾ ਚੈੱਕ ਕਰਨ ’ਤੇ ਉਸ ’ਚੋਂ 15 ਗ੍ਰਾਮ ਚਿੱਟਾ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਸਟੀਫਨ ਭੱਟੀ ਉਰਫ ਸੰਨੀ ਪੁੱਤਰ ਥੋਮਸ ਭੱਟੀ ਵਾਸੀ ਕੋਟਲਾ ਨਿਹੰਗ ਅਤੇ ਗੁਰਿੰਦਰ ਸਿੰਘ ਉਰਫ਼ ਗੁਰੀ ਪੁੱਤਰ ਸੁਰਮੁੱਖ ਸਿੰਘ ਵਾਸੀ ਲਾਡਲ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਸਿਮ ਸਣੇ ਬਰਾਮਦ ਹੋਏ 3 ਮੋਬਾਇਲ ਫ਼ੋਨ, ਮਾਮਲਾ ਦਰਜ

ਇਸੇ ਤਰ੍ਹਾਂ ਸਦਰ ਪੁਲਸ ਰੂਪਨਗਰ ਵਲੋਂ 105 ਗ੍ਰਾਮ ਚਿੱਟਾ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਆਈ.ਏ. ਸਟਾਫ ਦੇ ਏ.ਐੱਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਪਿੰਡ ਘਨੌਲੀ ਵਿਖੇ ਇਕ ਘਰ ਦੇ ਕੋਲ ਗਈ ਤਾਂ ਮਹਿਲਾ ਨੇ ਇਕਦਮ ਲਿਫਾਫਾ ਨਾਲੀ ’ਚ ਸੁੱਟ ਦਿੱਤਾ ਅਤੇ ਲਿਫਾਫੇ ਨੂੰ ਚੈੱਕ ਕਰਨ ’ਤੇ ਹੋਰ ਵਿਅਕਤੀਆਂ ਕੋਲੋਂ 105 ਗ੍ਰਾਮ ਚਿੱਟਾ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਮਨਜੀਤ ਕੌਰ ਪਤਨੀ ਜਤਿੰਦਰ ਸਿੰਘ, ਰਿੰਕੂ ਪੁੱਤਰ ਬਲਜੀਤ ਅਤੇ ਕਰਨ ਪੁੱਤਰ ਜਤਿੰਦਰ ਸਿੰਘ ਵਾਸੀ ਘਨੌਲੀ ਜ਼ਿਲਾ ਰੂਪਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News