Paytm ਦਾ ਕਿਉ. ਆਰ. ਸਕੈਨਰ ਬਦਲ ਕੇ ਚਾਹ ਵਾਲੇ ਨਾਲ ਹੋਈ ਠੱਗੀ

Saturday, May 02, 2026 - 12:53 PM (IST)

Paytm ਦਾ ਕਿਉ. ਆਰ. ਸਕੈਨਰ ਬਦਲ ਕੇ ਚਾਹ ਵਾਲੇ ਨਾਲ ਹੋਈ ਠੱਗੀ

ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਸ਼ਹਿਰ ’ਚ ਪੇ. ਟੀ. ਐੱਮ. ਦਾ ਕਿਉ. ਆਰ. ਸਕੈਨਰ ਬਦਲ ਕੇ ਚਾਹ ਵਾਲੇ ਨਾਲ ਅਨੌਖੇ ਢੰਗ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਚਾਹ ਅਤੇ ਪਰੌਂਠੇ ਰੇਹੜੀ ’ਤੇ ਵੇਚ ਕੇ ਰੋਜ਼ੀ-ਰੋਟੀ ਕਮਾਉਂਦਾ ਹੈ ਪਰ ਠੱਗੀ ਹੋਣ ਨਾਲ ਉਸ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧ ’ਚ ਰੇਹੜੀ ਸਟਾਲ ਦੇ ਮਾਲਕ ਅਸ਼ੋਕ ਕੁਮਾਰ ਵੋਹਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਵਾਂ ਬੱਸ ਸਟੈਂਡ ਰੂਪਨਗਰ ਵਿਖੇ ਚਾਹ ਅਤੇ ਪਰੌਂਠੇ ਦੀ ਰੇਹੜੀ ਲਗਾ ਰਿਹਾ ਹੈ ਅਤੇ ਉਸ ਨੇ ਆਨਲਾਈਨ ਪੇਮੈਂਟ ਲਈ ਆਪਣੀ ਦੁਕਾਨ ਉੱਤੇ ਇਕ ਪੇ. ਟੀ. ਐੱਮ. ਦਾ ਸਕੈਨਰ ਲਗਾਇਆ ਹੋਇਆ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਅਕਾਊਂਟ ’ਚ ਪੈਸੇ ਨਹੀਂ ਆ ਰਹੇ ਸਗੋਂ ਉਹ ਪੈਸੇ ਕਿਸੇ ਹੋਰ ਦੇ ਖਾਤੇ ’ਚ ਜਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ
ਉਸ ਨੇ ਦੱਸਿਆ ਕਿ ਜਦੋਂ ਮੈ ਦੇਖਿਆ ਕਿ ਖਾਤੇ ’ਚ ਪੈਸੇ ਨਹੀਂ ਆ ਰਹੇ ਤਾਂ ਰੇਹੜੀ ’ਤੇ ਲੱਗੇ ਪੇ. ਟੀ. ਐੱਮ. ਸਕੈਨਰ ਦੀ ਜਾਂਚ ਕੀਤੀ ਤਾਂ ਉਹ ਕਿਸੇ ਹੋਰ ਵਿਅਕਤੀ ਦੇ ਖਾਤੇ ’ਚ ਪੈਸੇ ਜਾ ਰਹੇ ਸਨ। ਪੀੜ੍ਹਤ ਨੇ ਜਿੱਥੇ ਪੁਲਸ ਪ੍ਰਸ਼ਾਸਨ ਤੇ ਖ਼ਾਸਕਰ ਸਾਈਬਰ ਕ੍ਰਾਈਮ ਬ੍ਰਾਂਚ ਤੋਂ ਮੰਗ ਕੀਤੀ ਕਿ ਅਜਿਹੀ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਉਥੇ ਪੀੜ੍ਹਤ ਨੇ ਹੋਰਨਾਂ ਦੁਕਾਨਦਾਰਾਂ ਨੂੰ ਵੀ ਸੁਚੇਤ ਕਰਦੇ ਕਿਹਾ ਕਿ ਉਹ ਸਕੈਨਰ ਰਾਹੀਂ ਲਈ ਜਾਣ ਵਾਲੀ ਪੇਮੈਂਟ ਨੂੰ ਯਕੀਨੀ ਕਰ ਲੈਣ।

ਇਹ ਵੀ ਪੜ੍ਹੋ: Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ ਪਰਿਵਾਰ ਆਇਆ ਸਾਹਮਣੇ! ਮਾਂ ਨੇ ਕੀਤੇ ਵੱਡੇ ਖ਼ੁਲਾਸੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News