ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਸਾਥੀਆਂ ਸਣੇ ਘਰ ''ਚ ਰੱਖਿਆ ਨਜ਼ਰਬੰਦ ਤੇ ਫਿਰ ਪੁਲਸ ਥਾਣੇ ਡੱਕਿਆ
Wednesday, May 06, 2026 - 06:23 PM (IST)
ਬਲਾਚੌਰ (ਬ੍ਰਹਮਪੁਰੀ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਬਲਾਚੌਰ ਫੇਰੀ ਵਾਲੇ ਦਿਨ ਅੱਜ ਤੜਕਸਾਰ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਸਥਾਨਕ ਪੁਲਸ ਵੱਲੋਂ ਉਨ੍ਹਾਂ ਦੇ ਘਰ 'ਚ ਤੜਕਸਾਰ ਤੋਂ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਵਿਸ਼ੇਸ਼ ਰੂਪ 'ਚ ਜ਼ਿਕਰਯੋਗ ਹੈ ਕਿ ਅਜੇ ਮੰਗੂਪੁਰ ਹੋਰਾਂ ਨੇ ਬੀਤੀ ਰਾਤ ਸੋਸ਼ਲ ਮੀਡੀਆ ਅਤੇ ਕਥਿਤ ਤੌਰ 'ਤੇ ਇਕ ਪੋਸਟ ਪਾ ਕੇ ਆਖਿਆ ਗਿਆ ਸੀ ਕਿ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਅਹਿਮ ਮੁੱਦਿਆਂ 'ਤੇ ਘੇਰ ਕੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert

ਮੁੱਖ ਮੰਤਰੀ ਦੀ ਫੇਰੀ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਹੋਰ ਵਰਕਰ ਉਨ੍ਹਾਂ ਦੇ ਗ੍ਰਹਿ ਵਿਖੇ ਹੀ ਨਜ਼ਰਬੰਦ ਸਨ। ਇਸ ਉਪਰੰਤ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰਜੀਤ ਜਾਡਲੀ ਚੈਅਰਮੈਨ ਅਤੇ ਪ੍ਰਧਾਨ ਬਲਜਿੰਦਰ ਸਿੰਘ ਮਾਣੇਵਾਲ, ਐਡਵੋਕੇਟ ਨਾਨਕ ਸਿੰਘ ਜੰਡੀ ਚੈਅਰਮੈਨ ਬਲਾਕ ਸੰਮਤੀ, ਲਾਲ ਬਹਾਦੁਰ ਗਾਂਧੀ, ਰਾਜਿੰਦਰ ਸ਼ਿੰਦੀ, ਸੁਰਿੰਦਰ ਸ਼ਿੰਦਾ ਪ੍ਰਧਾਨ ਅਤੇ ਬਹੁਤ ਸਾਰੇ ਪਾਰਟੀ ਅਹੁਦੇਦਾਰਾਂ ਨੂੰ ਪੁਲਸ ਗ੍ਰਿਫ਼ਤਾਰ ਕਰਕੇ ਪੋਜੇਵਾਲ ਥਾਣੇ ਲੈ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ ਵੱਡੀ ਅਪਡੇਟ

ਥਾਣੇ ਡੱਕੇ ਹੀ ਕਾਂਗਰਸੀਆਂ ਨੇ ਕੀਤੀ ਨਾਅਰੇਬਾਜ਼ੀ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਦਾ ਵਿਰੋਧ ਕਰਨ ਲਈ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ ਅਤੇ ਕਾਂਗਰਸ ਸਾਥੀਆਂ ਨੂੰ ਬਸ ਰਾਹੀਂ ਬਲਾਚੌਰ ਤੋਂ ਲਿਜਾ ਕੇ ਪੋਜੇਵਾਲ ਠਾਣੇ ਵਿੱਚ ਡੱਕ ਦਿੱਤੇ। ਉਨ੍ਹਾਂ ਥਾਣੇ ਦੇ ਬਾਹਰ ਦਰੀਆਂ ਵਿਛਾ ਕੇ ਧਰਨਾ ਲਾ ਦਿੱਤਾ। ਅਜੇ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਭੱਜ ਰਹੀ ਹੈ। ਭਾਵੇਂ ਸਰਕਾਰ ਸਾਡੇ 'ਤੇ ਜਿੰਨੇ ਮਰਜ਼ੀ ਪਰਚੇ ਦਰਜ ਕਰੇ ਜਾਂ ਸਾਨੂੰ ਥਾਣਿਆਂ 'ਚ ਬੰਦ ਕਰੇ ਪਰ ਅਸੀਂ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਰਹਾਂਗੇ ਅਤੇ ਅਸੀਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਨਸ਼ਾ ਦਿਨ-ਦਿਹਾੜੇ ਹੋ ਰਿਹਾ ਕਤਲ ਮੁਲਾਜ਼ਮਾਂ ਅਤੇ ਅੱਤਿਆਚਾਰ ਅਤੇ ਮੁਲਾਜ਼ਮਾਂ ਦੇ ਡੀਏ ਦੀ ਬਕਾਇਆ ਦੇਣ ਬਾਰੇ ਅਸੀਂ ਅੱਜ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ, ਜਿਸ ਦੇ ਚਲਦਿਆਂ ਅਸੀਂ ਸ਼ਾਂਤਮਈ ਨਾਲ ਰੋਸ ਪ੍ਰਦਰਸ਼ਨ ਕਰਦੇ ਜਾ ਰਹੇ ਸੀ। ਜਿੱਥੇ ਮੁੱਖ ਮੰਤਰੀ ਨੇ ਬੋਲਣਾ ਸੀ, ਉਸ ਜਗ੍ਹਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਕਰਮਚਾਰੀਆਂ ਵੱਲੋਂ ਡੱਕ ਲਿਆ ਗਿਆ ਸੀ ਅਤੇ ਬਸ ਭਰਕੇ ਬਲਾਚੌਰ ਤੋਂ 23 ਕਿਲੋਮੀਟਰ ਦੂਰ ਪੋਜੇਵਾਲ ਠਾਣੇ ਵਿਖੇ ਡੱਕ ਦਿੱਤਾ।
ਇਹ ਵੀ ਪੜ੍ਹੋ: Punjab: ਮਜ਼ਦੂਰ ਦੀ ਕਿਸਮਤ ਨੇ ਮਾਰ 'ਤੀ ਪਲਟੀ! ਬਣਿਆ ਲੱਖਪਤੀ, ਜਿੱਤਿਆ 5 ਲੱਖ ਰੁਪਏ ਦਾ ਇਨਾਮ
ਉਨ੍ਹਾਂ ਨੇ ਇਸੇ ਵਿਰੋਧ ਵਿੱਚ ਕਿਹਾ ਕਿ ਲੋਕਾਂ ਦੀਆਂ ਸਮੱਸਿਆ ਸਬੰਧੀ ਨਾ ਮਿਲਣ ਦੇਣਾ ਲੋਕਾਂ ਨਾਲ ਸਾਰਾ ਸਰ ਧੱਕਾ ਹੋ ਰਿਹਾ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਦਾ ਖਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਜਵਾਬ ਦਿੱਤਾ ਜਾਵੇਗਾ ਅਤੇ ਇਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਮੌਕੇ ਹਰਜੀਤ ਜਾਡਲੀ, ਰਜਿੰਦਰ ਸਿੰਘ ਛਿੰਦੀ ਸ਼ਹਿਰੀ ਪ੍ਰਧਾਨ, ਨਾਨਕ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਬਲਵੀਰ ਚੰਦ ਵਾਈਸ ਚੇਅਰਮੈਨ ਬਲਾਕ ਸੰਮਤੀ ਸੜੋਆ, ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ, ਚੌਧਰੀ ਸੁਖਵਿੰਦਰ ਸਿੰਘ ਸੜੋਆ, ਮਾਜਰਾ,ਹੁਸਨ ਲਾਲ ਸਾਬਕਾ ਪੰਚ ਸੜੋਆ, ਸੋਹਣ ਸਿੰਘ ਖੰਡੂਪਰ ਆਦਿ ਥਾਣੇ ਡੱਕੇ ਰਹੇ ਅਤੇ ਦੇਰ ਸ਼ਾਮ ਰਿਹਾਅ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਮਾਂ ਨੇ 2 ਪੁੱਤਾਂ ਸਮੇਤ ਕਾਲੀ ਵੇਈਂ 'ਚ ਮਾਰੀ ਛਾਲ, ਜਵਾਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
