ਪਨਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਕੀਤੀ ਗੇਟ ਰੈਲੀ

Wednesday, Oct 24, 2018 - 02:37 AM (IST)

ਪਨਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਕੀਤੀ ਗੇਟ ਰੈਲੀ

ਨਵਾਸ਼ਹਿਰ   (ਮਨੋਰੰਜਨ, ਤ੍ਰਿਪਾਠੀ)-  ਪੰਜਾਬ ਰੋਡਵੇਜ ਕੰਟਰੈਕਟ ਯੂਨੀਅਨ (ਏਟਕ) ਡਰਾਇਵਰ ਏਕਤਾ ਯੂਨੀਅਨ, ਕਰਮਚਾਰੀ ਦਲ ਯੂਨੀਅਨ ਦੇ ਵੱਲੋਂ  ਰੋਡਵੇਜ਼ ਡਿਪੂ ਦੇ ਅੱਗੇ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਸਿੰਘ ਰੋਡ਼ੀ, ਦਵਿੰਦਰ ਕੁਮਾਰ ਨੇ ਕਿਹਾ ਕਿ ਡਿਪੂ ਵਿਚ ਕੁਝ ਸ਼ਰਾਰਤੀ ਤੱਤਵ ਡਿਪੂ ਦੀ ਸਫਲਤਾ ਵਿਚ ਰੁਕਾਵਟ ਪਾ ਰਹੇ ਹਨ ਤੇ ਭ੍ਰਿਸ਼ਟਾਚਾਰ ਫੈਲਾ ਰਹੇ ਹਨ। ਇਸ ਮੌਕੇ ਸੰਗਠਨ ਦੇ ਮੈਬਰਾ ਨੇ ਫੈਸਲਾ ਕੀਤਾ ਕਿ ਉਹ ਈਮਾਨਦਾਰੀ ਦੇ ਨਾਲ ਡਿਪੂ ਦੀ ਸਫਲਤਾ ਦੇ ਲਈ ਕੰਮ  ਕਰਦੇ ਹੋਏ ਸ਼ਰਾਰਤੀ  ਅਨਸਰਾਂ  ਦੇ ਖਿਲਾਫ ਕਾਰਵਾਈ ਕਰਨਗੇ। ਉਨਾ ਕਿਹਾ ਕਿ ਡਿਪੂ ਦੇ ਵੱਲੋ ਸ਼ਰਾਰਤੀ  ਅਨਸਰਾਂ  ਤੇ ਨੁਕੇਲ ਕੱਸਣ ਦੇ ਲਈ ਸੰਗਠਨ ਦੇ ਵੱਲੋ  ਐਕਸ਼ਨ ਲਿਆ ਜਾਵੇਗਾ। ਇਸ ਮੌਕੇ ’ਤੇ ਜਸਵੰਤ ਸਿੰਘ, ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। 
 


Related News