ਦੇਰ ਰਾਤ 2 ਵਜੇ ਹਾਈ ਕੋਰਟ ਤੋਂ ਆਏ ਵਾਰੰਟ ਅਫ਼ਸਰ ਦੀ ਸੀ. ਆਈ. ਏ. ਸਟਾਫ਼-1 ’ਚ ਰੇਡ

Friday, May 13, 2022 - 11:41 AM (IST)

ਦੇਰ ਰਾਤ 2 ਵਜੇ ਹਾਈ ਕੋਰਟ ਤੋਂ ਆਏ ਵਾਰੰਟ ਅਫ਼ਸਰ ਦੀ ਸੀ. ਆਈ. ਏ. ਸਟਾਫ਼-1 ’ਚ ਰੇਡ

ਜਲੰਧਰ (ਜ. ਬ.)– ਦੇਰ ਰਾਤ 2 ਵਜੇ ਹਾਈ ਕੋਰਟ ਦੇ ਵਾਰੰਟ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਨੇ ਥਾਣਾ ਨੰਬਰ 2 ਵਿਚ ਸਥਿਤ ਸੀ. ਆਈ. ਏ. ਸਟਾਫ਼-1 ਵਿਚ ਰੇਡ ਕੀਤੀ। ਬੀਤੇ ਦਿਨੀਂ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤੇ ਅਰਵਿੰਦਰ ਸਿੰਘ ਉਰਫ਼ ਸੋਨੂੰ ਦੀ ਪਤਨੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਇਹ ਚੈਕਿੰਗ ਕੀਤੀ ਗਈ। ਹਾਲਾਂਕਿ ਵਾਰੰਟ ਅਫ਼ਸਰ ਨੂੰ ਸੋਨੂੰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਸ ਵੱਲੋਂ ਕੋਈ ਗਲਤ ਪੁਆਇੰਟ ਨਹੀਂ ਮਿਲਿਆ। ਗ੍ਰਿਫ਼ਤਾਰੀ ਦੇ ਬਾਅਦ ਹੀ ਸੋਨੂੰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਜਦਕਿ ਪੁਲਸ ਕੋਲ ਸੋਨੂੰ ਦੇ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਵੀ ਸੀ।

ਅਰਵਿੰਦਰ ਸਿੰਘ ਉਰਫ਼ ਸੋਨੂੰ ਨਿਵਾਸੀ ਅਮਨ ਨਗਰ ਦੀ ਪਤਨੀ ਨੇ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਕਿ ਉਸ ਦੇ ਪਤੀ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ ਪਰ ਸੋਨੂੰ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਅਤੇ ਹੋਰ ਵੀ ਕਈ ਪ੍ਰਸ਼ਨ ਚਿੰਨ੍ਹ ਲਾ ਕੇ ਉਨ੍ਹਾਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ। ਅਜਿਹੇ ਵਿਚ ਬੁੱਧਵਾਰ ਦੇਰ ਰਾਤ ਲਗਭਗ 2 ਵਜੇ ਵਾਰੰਟ ਅਫ਼ਸਰ ਨੇ ਸੀ. ਆਈ. ਏ. ਸਟਾਫ਼ ਵਿਚ ਰੇਡ ਕਰ ਦਿੱਤੀ।

ਇਹ ਵੀ ਪੜ੍ਹੋ:  ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ
ਮੌਕੇ ’ਤੇ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਬਾਜ ਸਿੰਘ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਖਜੀਤ ਸਿੰਘ ਵੀ ਪਹੁੰਚ ਗਏ। ਵਾਰੰਟ ਅਫ਼ਸਰ ਨੇ ਸਾਰੀ ਚੈਕਿੰਗ ਕੀਤੀ। ਪੁਲਸ ਨੇ ਵੀ ਪੱਖ ਰੱਖਿਆ ਕਿ ਸੋਨੂੰ ਖ਼ਿਲਾਫ਼ ਕੇਸ ਦਰਜ ਹੈ, ਜਿਸ ਨੂੰ 5 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਉਸ ਕੋਲੋਂ 330 ਗ੍ਰਾਮ ਨਸ਼ੇ ਵਾਲੇ ਪਦਾਰਥ ਦੀ ਬਰਾਮਦਗੀ ਬਾਰੇ ਵੀ ਦੱਸਿਆ ਗਿਆ। ਹਾਲਾਂਕਿ ਵਾਰੰਟ ਅਫ਼ਸਰ ਦੇ ਕਹਿਣ ’ਤੇ ਸੋਨੂੰ ਦੀ ਪਤਨੀ ਨੂੰ ਉਸ ਨਾਲ ਮਿਲਵਾਇਆ ਵੀ ਗਿਆ। ਇਸ ਤੋਂ ਬਾਅਦ ਵਾਰੰਟ ਅਫ਼ਸਰ ਸੀ. ਆਈ. ਏ. ਸਟਾਫ਼ ਕੋਲੋਂ ਸੋਨੂੰ ਖ਼ਿਲਾਫ਼ ਦਰਜ ਕੀਤੀ ਗਈ ਐੱਫ਼. ਆਰ. ਆਈ. ਦੀ ਕਾਪੀ ਲੈ ਕੇ ਚਲੇ ਗਏ। ਏ. ਡੀ. ਸੀ. ਪੀ. ਗੁਰਬਾਜ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਾਰੇ ਦਸਤਾਵੇਜ਼ ਪੂਰੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਰਿਮਾਂਡ ’ਤੇ ਲਏ ਸੋਨੂੰ ਅਤੇ ਉਸ ਦੇ ਸਾਥੀ ਮਨੀਸ਼ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਸੋਨੂੰ ਨਸ਼ਾ ਕਿਥੋਂ ਲੈ ਕੇ ਆਉਂਦਾ ਸੀ ਅਤੇ ਜਿਹੜੇ-ਜਿਹੜੇ ਲੋਕਾਂ ਦਾ ਨਸ਼ਾ ਵੇਚਣ ’ਚ ਹੱਥ ਹੋਇਆ, ਉਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।

ਏ. ਡੀ. ਸੀ. ਪੀ.-1 ਵੀ ਪਹੁੰਚੇ ਪੁੱਛਗਿੱਛ ਕਰਨ
ਸੋਨੂੰ ਦੇ ਲਿੰਕ ਜਾਣਨ ਲਈ ਏ. ਡੀ. ਸੀ. ਪੀ.-1 ਸੁਹੇਲ ਮੀਰ ਸੀ. ਆਈ. ਏ. ਸਟਾਫ਼-1 ਵਿਚ ਪਹੁੰਚੇ। ਉਨ੍ਹਾਂ ਸੋਨੂੰ ਦੇ ਲਿੰਕ ਜਾਣਨ ਲਈ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਸੋਨੂੰ ਦੀ ਪ੍ਰਾਪਰਟੀ ਦੀ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਨਸ਼ਾ ਵੇਚ ਕੇ ਸੋਨੂੰ ਨੇ ਜਿਹੜੀ ਵੀ ਪ੍ਰਾਪਰਟੀ ਖ਼ਰੀਦੀ ਹੋਵੇਗੀ ਉਸ ਨੂੰ ਕੇਸ ਦੇ ਨਾਲ ਅਟੈਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News