ਪੰਜਾਬ ''ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਆਵਾਜਾਈ ਠੱਪ
Wednesday, Sep 03, 2025 - 11:23 AM (IST)

ਲੋਹੀਆਂ (ਸੱਦੀ)- ਸਤਲੁਜ ਦਰਿਆ ਤੇ ਚਿੱਟੀ ਵੇਈਂ ਪੂਰੀ ਤਰ੍ਹਾਂ ਆਫ਼ਰ ਗਏ ਹਨ। ਜਿੱਥੇ ਸਤਲੁਜ ਪੁਲ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਿਹਾ ਹੈ ਉਥੇ ਹੀ ਚਿੱਟੀ ਵੇਈਂ ਵੀ ਹਰ ਪਾਸੇ ਖਿਲੱਰ ਗਈ ਹੈ। ਇਸ ਦਾ ਪਾਣੀ ਲੋਹੀਆਂ ਸ਼ਹਿਰ ਦੇ ਆਸ-ਪਾਸ ਵੀ ਪੁੱਜਣਾ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਆਮ ਲੋਕਾਂ ’ਚ ਭਾਰੀ ਸਹਿਮ ਹੈ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਇਹ ਸੇਵਾ ਕੀਤੀ ਗਈ ਸ਼ੁਰੂ, ਜਲਦੀ ਕਰੋ ਅਪਲਾਈ
ਅੱਜ ਸਤਲੁਜ ਦਰਿਆ ਜਿੱਥੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਚੁੱਕਾ ਸੀ, ਉੱਥੇ ਇਸ ਵੇਲੇ ਲਗਭਗ ਇਕ ਲੱਖ 60 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਸੀ ਪਰ ਚੰਗੀ ਗੱਲ ਇਹ ਸੀ ਕਿ ਪਾਣੀ ਪੂਰੀ ਤੇਜ਼ੀ ਨਾਲ ਹਰੀਕੇ ਹੈੱਡ ਨੂੰ ਜਾ ਰਿਹਾ ਸੀ, ਜਿਸ ਨਾਲ ਪਾਣੀ ਦੀ ਡਾਫ ਨਾ ਲੱਗਣ ਕਾਰਣ ਅਜੇ ਹੜ੍ਹਾਂ ਦਾ ਖ਼ਤਰਾ ਘੱਟ ਹੈ। ਸਤਲੁਜ ਦਰਿਆ ਦੇ ਗਿੱਦੜਪਿਡੀ ਪੁਲ ਦੇ ਪਾਣੀ ਦਾ ਪੱਧਰ 706.80 ਫੁੱਟ 'ਤੇ ਵਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 705.60 ਫੁੱਟ ਹੈ ਅਤੇ ਇਹ ਪਾਣੀ ਰੇਲਵੇ ਲਾਈਨ ਦੇ ਗਾਡਰਾਂ ਨਾਲ ਛੂਅ ਰਿਹਾ ਸੀ, ਜਿਸ ਕਾਰਨ ਰੇਲਵੇ ਵੱਲੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਪਰ ਰੇਲ ਗੱਡੀਆਂ ਜਲੰਧਰ ਤੋਂ ਲੋਹੀਆਂ ਤੱਕ ਜ਼ਰੂਰ ਚੱਲ ਰਹੀਆਂ ਹਨ ਜਦਕਿ ਧੰਨਬਾਦ ਐਕਸਪ੍ਰੈੱਸ ਅਤੇ ਹੋਰ ਲੰਮੇ ਰੂਟ ’ਤੇ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਲੁਧਿਆਣਾ ਤੋਂ ਫ਼ਿਰੋਜ਼ਪੁਰ ਵਾਇਆ ਮੋਗਾ ਕੱਢਿਆ ਜਾ ਰਿਹਾ ਹੈ ਜਦਕਿ ਫ਼ਿਰੋਜ਼ਪੁਰ ਤੋਂ ਰੇਲ ਗੱਡੀਆਂ ਨੂੰ ਮਖੂ ਤੋਂ ਵਾਪਸ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ ਕਰਨ ਦੇ ਹੁਕਮ
ਇਸੇ ਤਰ੍ਹਾਂ ਚਿੱਟੀ ਵੇਈਂ ਕਾਰਨ ਵੀ ਆਮ ਲੋਕਾਂ ’ਚ ਭਾਰੀ ਸਹਿਮ ਬਣਿਆ ਹੋਇਆ ਹੈ ਕਿਉਂਕਿ ਇਸ ਨਹਿਰ ਦਾ ਪਾਣੀ ਓਵਰ ਫਲੋਅ ਹੋ ਕੇ ਖੇਤਾਂ ’ਚ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਜਿੱਥੇ ਪਾਣੀ ਸਿੱਧੂਪੁਰ ਰੋਡ ਤੋਂ ਲੋਹੀਆਂ ਸ਼ਹਿਰ ਵੱਲ ਨੂੰ ਮਾਰ ਕਰ ਰਿਹਾ ਹੈ ਉਥੇ ਹੀ ਮੰਡ ਇਲਾਕੇ ’ਚ ਵੀ ਇਸੇ ਚਿੱਟੀ ਵੇਈਂ ਨੇ ਭਾਰੀ ਦਹਿਸ਼ਤ ਫੈਲਾ ਰੱਖੀ ਹੈ। ਸਤਲੁਜ ਦਰਿਆ ਦੇ ਗਿਦੜਪਿੰਡੀ ਪੁਲ ’ਤੇ ਮੇਲੇ ਵਰਗਾ ਮਹੌਲ ਬਣਿਆ ਹੋਇਆ ਹੈ ਤੇ ਹਰ ਕੋਈ ਪਾਣੀ ਨੂੰ ਦੇਖਣ ਤੇ ਕੈਮਰੇ ’ਚ ਕੈਦ ਕਰਨ ਪੁੱਜ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ ! NDRF ਤੇ SDRF ਨੇ ਸਾਂਭਿਆ ਮੋਰਚਾ, ਸਕੂਲ ਬੰਦ, ਅਧਿਕਾਰੀਆਂ ਦੀਆਂ ਛੁੱਟੀਆਂ ਰੱ
