ਪਿੰਡ ਮੂਨਕਾਂ ਦੇ ਕੀਰਤਨ ਦਰਬਾਰ ਸਬੰਧੀ ਪੋਸਟਰ ਜਾਰੀ ਕੀਤਾ

11/15/2020 6:40:37 PM

ਟਾਂਡਾ ਉੜਮੁੜ (ਪਰਮਜੀਤ ਸਿੰਘ  ਮੋਮੀ)— ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮੂਨਕ ਖੁਰਦ ਵੱਲੋਂ 18 ਨਵੰਬਰ ਨੂੰ ਕਰਵਾਏ ਜਾ ਰਹੇ ਪਹਿਲੇ ਮਹਾਨ ਕੀਰਤਨ ਦਰਬਾਰ ਸਬੰਧੀ ਪ੍ਰਬੰਧਕ ਸੇਵਾਦਾਰਾਂ ਵੱਲੋਂ ਅੱਜ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਬੀਬੀ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)
ਪੋਸਟਰ ਜਾਰੀ ਕਰਦੇ ਪ੍ਰਬੰਧਕ ਸੇਵਾਦਾਰ ਪ੍ਰਧਾਨ ਤੀਰਥ ਸਿੰਘ, ਉੱਪ ਪ੍ਰਧਾਨ ਪੰਚ ਅਮਰਜੀਤ ਸਿੰਘ,ਖਜ਼ਾਨਚੀ ਪਰਮਜੀਤ ਸਿੰਘ ਪੰਮੀ,ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ,ਪ੍ਰਬੰਧਕ ਸੁਖਵਿੰਦਰ ਸਿੰਘ ਮੂਨਕਾਂ,ਸੇਵਾਦਾਰ ਸਰਬਜੀਤ ਸਿੰਘ ਮੋਮੀ ਅਤੇ ਹੋਰਨਾਂ ਨੇ ਦੱਸਿਆ ਕਿ ਇਲਾਕੇ ਅਤੇ ਨਗਰ ਦੀ ਸਮੂਹ ਸਾਧ ਸੰਗਤ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: 'ਬੰਦੀ ਛੋੜ' ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੀਆਂ ਰੌਣਕਾਂ (ਤਸਵੀਰਾਂ)

ਇਸ ਮਹਾਨ ਨਗਰ ਮਹਾਨ ਕੀਰਤਨ ਦਰਬਾਰ ਵਿੱਚ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ,ਭਾਈ ਰਵਿੰਦਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ (ਦੋਵੇਂ ਹੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ),ਢਾਡੀ ਜਥਾ ਗਿਆਨੀ ਸੁਖਵੀਰ ਸਿੰਘ ਚੌਹਾਨ ਬੁੱਢੀ ਪਿੰਡ ਵਾਲੇ,ਗਿਆਨੀ ਅਮਰਜੀਤ ਸਿੰਘ ਮੂਨਕਾਂ ਵਾਲੇ, ਗਿਆਨੀ ਮਲਕੀਤ ਸਿੰਘ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ।

ਸੇਵਾਦਾਰਾਂ ਨੇ ਹੋਰ ਦੱਸਿਆ ਕਿ ਕੀਰਤਨ ਦਰਬਾਰ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਸੂਬੇਦਾਰ ਗੁਰਨਾਮ ਸਿੰਘ,ਡਾ. ਰਾਮ ਨਰਾਇਣ ਸਿੰਘ, ਮਸਤਾਨ ਸਿੰਘ ,ਹਰਦੀਪ ਸਿੰਘ,ਗੁਰਦੀਪ ਸਿੰਘ,ਮਾਸਟਰ ਚਮਨ ਲਾਲ,ਗੁਰਵਿੰਦਰ ਸਿੰਘ,ਬਹਾਦਰ ਸਿੰਘ, ਪਰਮਜੀਤ ਸਿੰਘ, ਸਰਵਣ ਸਿੰਘ, ਸੁਰਜੀਤ ਸਿੰਘ, ਜਥੇਦਾਰ ਮਲਕੀਤ ਸਿੰਘ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)


shivani attri

Content Editor

Related News