ਪਿੰਡ ਧਲੇਤਾ ਵਿਖੇ 26 ਸਤੰਬਰ ਨੂੰ ਕਰਵਾਇਆ ਜਾਵੇਗਾ ਖੇਤੀ ਸਤਿਸੰਗ

Friday, Sep 24, 2021 - 03:18 PM (IST)

ਪਿੰਡ ਧਲੇਤਾ ਵਿਖੇ 26 ਸਤੰਬਰ ਨੂੰ ਕਰਵਾਇਆ ਜਾਵੇਗਾ ਖੇਤੀ ਸਤਿਸੰਗ

ਫਗਵਾੜਾ/ਗੋਰਾਇਆ— ਫਗਵਾੜਾ ਵਿਖੇ ਗੋਰਾਇਆ ਤੋਂ ਸਮਾਣੀ ਰੋਡ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਧਲੇਤਾ ’ਚ ਅਵਤਾਰ ਸਿੰਘ ਫਾਰਮ ’ਚ 26 ਸਤੰਬਰ ਦਿਨ ਐਤਵਾਰ ਨੂੰ ਖੇਤੀ ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਅਵਤਾਰ ਸਿੰਘ ਢੀਂਡਸਾ ਚੇਅਰਮੈਨ ਐਗਰੀਕਲਚਰ ਰਿਫਾਰਮਜ਼ ਕਮੇਟੀ ਪੰਜਾਬ, ਨਿਸ਼ਾਨੇ ਖ਼ਾਲਸਾ ਨਾਲ ਸਨਮਾਨਤ ਸਾਬਕਾ ਮੈਂਬਰ ਮੈਨੇਜਮੈਂਟ ਬੋਰਡ ਪੀ. ਏ. ਯੂ. ਵੱਲੋਂ ਕੀਤੀ ਜਾ ਰਹੀ ਹੈ।

ਇਥੇ ਦੱਸਣਯੋਗ ਹੈ ਕਿ ਇਹ ਖੇਤੀ ਸਤਿਯੋਗ ਵਿਸ਼ੇਸ਼ ਤੌਰ ’ਤੇ ਪੰਜਾਬ ਕੇਸਰੀ ਅਖ਼ਬਾਰ ਸਮੂਹ ਜਲੰਧਰ, ਪੀ. ਆਰ. ਜੇ. ਐੱਮ. ਸਕੂਲ ਆਫ਼ ਪ੍ਰੋਫੂਟੇਬਲ ਐਗਰੀਕਲਚਰ ਐਂਡ ਰਿਸੋਰਸ ਕੰਜ਼ਰਵੇਸ਼ਨ ਦੇ ਸਹਿਯੋਗ ਨਾਲ ਕੀਤੀ ਜਾ ਰਿਹਾ ਹੈ। ਇਸ ਮੌਕੇ ਖ਼ਾਸ ਤੌਰ ’ਤੇ ਪੰਜਾਬ ਕੇਸਰੀ ਅਖ਼ਬਾਰ ਸਮੂਹ ਜਲੰਧਰ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਪਹੁੰਚ ਰਹੇ ਹਨ। 

ਇਹ ਵੀ ਪੜ੍ਹੋ : ਸੁਖਬੀਰ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀਆਂ ਨੂੰ ਅੰਦਰ ਕਰਨ ਲਈ ਹੋ ਰਹੀ ਅਫ਼ਸਰਾਂ ਦੀ ਅਦਲਾ-ਬਦਲੀ

ਇਸ ਸਤਿਸੰਗ ਦਾ ਵਿਸ਼ਾ ਹਵਾ ਮੁਕਤ, ਨਮੀ ਯੁਕਤ, ਪਾਣੀ ਮੁਕਤ, ਲੇਬਰ ਮੁਕਤ ਝੋਨੇ ਦੀ ਬਿਜਾਈ (ਝੋਨੇ ਦੀ ਖੇਤੀ ਦਾ ਕੁਦਰਤੀ-ਕਰਨ) ਕਰਨਾ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਸੰਸਾਰ ’ਚ ਪਹਿਲੀ ਵਾਰ 32000 ਝੋਨੇ ਦਾ ਬੀਜ ਪ੍ਰਤੀ ਏਕੜ ਪਾ ਕੇ ਝਾੜ ਪੂਰਾ ਕੀਤਾ ਹੈ। ਇਸ ਦੇ ਇਲਾਵਾ ਪਾਣੀ ਦੀ ਬਚਤ-1200%, ਬਿਜਲੀ ਦੀ ਬਚਤ-1200% ਹੈ। ਇਸ ਦੌਰਾਨ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਹੋਰ ਵੀ ਅਹਿਮ ਜਾਣਕਾਰੀਆਂ ਦਿੱਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News