ਜਲ-ਥਲ ਹੋਣ ਕਾਰਨ ਫੜ੍ਹੀਆਂ ਲਾਉਣ ਵਾਲਿਆਂ ਦਾ ਨੁਕਸਾਨ, ਪ੍ਰਤਾਪ ਬਾਗ ਸਬਜ਼ੀ ਮੰਡੀ ''ਚ ਤੈਰਦੀਆਂ ਰਹੀਆਂ ਸਬਜ਼ੀਆਂ

Saturday, Jul 04, 2026 - 10:53 AM (IST)

ਜਲ-ਥਲ ਹੋਣ ਕਾਰਨ ਫੜ੍ਹੀਆਂ ਲਾਉਣ ਵਾਲਿਆਂ ਦਾ ਨੁਕਸਾਨ, ਪ੍ਰਤਾਪ ਬਾਗ ਸਬਜ਼ੀ ਮੰਡੀ ''ਚ ਤੈਰਦੀਆਂ ਰਹੀਆਂ ਸਬਜ਼ੀਆਂ

ਜਲੰਧਰ (ਪੁਨੀਤ)- ਜਲੰਧਰ ਵਿਚ ਬੀਤੀ ਸ਼ਾਮ ਸਮੇਂ ਪਏ ਮੀਂਹ ਕਾਰਨ ਪ੍ਰਤਾਪ ਬਾਗ ਸਥਿਤ ਸਬਜ਼ੀ ਮੰਡੀ ਵਿਚ ਜਲ-ਥਲ ਹੋ ਗਿਆ। ਮੰਡੀ ਵਿਚ ਕਈ ਥਾਵਾਂ ’ਤੇ ਪਾਣੀ ਜਮ੍ਹਾ ਹੋਣ ਕਾਰਨ ਫੜ੍ਹੀਆਂ ਲਾਉਣ ਵਾਲੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਣੀ ਭਰਨ ਕਾਰਨ ਕਈ ਥਾਵਾਂ ’ਤੇ ਸਬਜ਼ੀਆਂ ਪਾਣੀ ਵਿਚ ਤੈਰਦੀਆਂ ਨਜ਼ਰ ਆਈਆਂ, ਜਿਸ ਕਾਰਨ ਦੁਕਾਨਦਾਰਾਂ ਨੂੰ ਨੁਕਸਾਨ ਉਠਾਉਣਾ ਪਿਆ।

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਸਮੇਂ ਸਿਰ ਨਾ ਹੋਣ ਕਰਕੇ ਮੰਡੀ ਵਿਚ ਦੇਰ ਤੱਕ ਪਾਣੀ ਭਰੇ ਰਹਿਣ ਦੇ ਹਾਲਾਤ ਬਣੇ ਰਹੇ। ਦੁਕਾਨਦਾਰਾਂ ਨੂੰ ਪਹਿਲਾਂ ਪਾਣੀ ਦੇ ਵਿਚਕਾਰ ਆਪਣੀਆਂ ਫੜ੍ਹੀਆਂ ਲਾਉਣ ਅਤੇ ਫਿਰ ਸਬਜ਼ੀਆਂ ਨੂੰ ਸੁਰੱਖਿਅਤ ਰੱਖਣ ਲਈ ਮੁਸ਼ੱਕਤ ਕਰਨੀ ਪਈ। ਕਈ ਸਬਜ਼ੀਆਂ ਪਾਣੀ ਦੇ ਸੰਪਰਕ ਵਿਚ ਆਉਣ ਨਾਲ ਖ਼ਰਾਬ ਹੋ ਗਈਆਂ, ਜਿਸ ਨਾਲ ਆਰਥਿਕ ਨੁਕਸਾਨ ਵੀ ਹੋਇਆ। ਪਾਣੀ ਭਰਨ ਦਾ ਅਸਰ ਖ਼ਰੀਦਦਾਰੀ ’ਤੇ ਵੀ ਵੇਖਣ ਨੂੰ ਮਿਲਿਆ।

PunjabKesari

ਪਾਣੀ ਭਰਿਆ ਹੋਣ ਕਾਰਨ ਮੰਡੀ ਵਿਚ ਆਮ ਦਿਨਾਂ ਦੇ ਮੁਕਾਬਲੇ ਗਾਹਕਾਂ ਦੀ ਗਿਣਤੀ ਘੱਟ ਰਹੀ, ਜਿਸ ਨਾਲ ਸਬਜ਼ੀਆਂ ਦੀ ਵਿਕਰੀ ਪ੍ਰਭਾਵਿਤ ਹੋਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਦੌਰਾਨ ਪ੍ਰਤਾਪ ਬਾਗ ਸਬਜ਼ੀ ਮੰਡੀ ਵਿਚ ਪਾਣੀ ਭਰਨ ਦੀ ਸਮੱਸਿਆ ਹਰ ਵਾਰ ਸਾਹਮਣੇ ਆਉਂਦੀ ਹੈ ਪਰ ਹੁਣ ਤੱਕ ਇਸ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਫੜ੍ਹੀਆਂ ਲਾਉਣ ਵਾਲਿਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਮੰਡੀ ਇਲਾਕੇ ਵਿਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਇਆ ਜਾਵੇ ਤਾਂ ਜੋ ਹਰ ਮੀਂਹ ਤੋਂ ਬਾਅਦ ਬਣਨ ਵਾਲੇ ਅਜਿਹੇ ਹਾਲਾਤ ਤੋਂ ਰਾਹਤ ਮਿਲ ਸਕੇ ਅਤੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ।

ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ ਵੱਡਾ ਫ਼ੈਸਲਾ

ਬਾਜ਼ਾਰਾਂ ’ਚ ਵੀ ਪ੍ਰਭਾਵਿਤ ਹੋਇਆ ਕਾਰੋਬਾਰ
ਮੀਂਹ ਦਾ ਅਸਰ ਸ਼ਹਿਰ ਦੇ ਬਾਜ਼ਾਰਾਂ ’ਤੇ ਵੀ ਵੇਖਣ ਨੂੰ ਮਿਲਿਆ। ਕਈ ਬਾਜ਼ਾਰਾਂ ਵਿਚ ਗਾਹਕ ਸਮੇਂ ਤੋਂ ਪਹਿਲਾਂ ਮੁੜ ਗਏ, ਜਦਕਿ ਕੁਝ ਥਾਵਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਦੀ ਆਵਾਜਾਈ ਘੱਟ ਰਹੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸ਼ਾਮ ਸਮੇਂ ਹੋਣ ਵਾਲੀ ਖ਼ਰੀਦਦਾਰੀ ਪ੍ਰਭਾਵਿਤ ਹੋਈ, ਜਿਸ ਨਾਲ ਕਾਰੋਬਾਰ ’ਤੇ ਅਸਰ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਆਖ਼ਰੀ ਦਿਨਾਂ ਦੀ ਸ਼ੁਰੂਆਤ ਹੋਣ ਕਾਰਨ ਚੰਗੀ ਵਿਕਰੀ ਦੀ ਉਮੀਦ ਸੀ, ਪਰ ਮੌਸਮ ਨੇ ਉਮੀਦਾਂ ’ਤੇ ਪਾਣੀ ਫੇਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News