ਵੱਖ-ਵੱਖ ਜਥੇਬੰਦੀਆਂ ਅਤੇ ਕਿਸਾਨਾਂ ਵੱਲੋ ਟਾਂਡਾ ''ਚ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢੀ ਗਈ ਵਿਸ਼ਾਲ ਮਸ਼ਾਲ ਯਾਤਰਾ
Tuesday, Nov 24, 2020 - 12:01 PM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਟਾਂਡਾ 'ਚ ਅੱਜ ਸ਼ਾਮ ਟਾਂਡਾ ਇਲਾਕੇ ਦੀਆਂ ਵੱਖ-ਵੱਖ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਅਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਰੋਸ ਦਾ ਪ੍ਰਦਰਸ਼ਨ ਕਰਨ ਲਈ ਵਿਸ਼ਾਲ ਮਸ਼ਾਲ ਯਾਤਰਾ ਕੱਢੀ ਹੈ। ਦੋਆਬਾ ਕਿਸਾਨ ਕਮੇਟੀ ਦੇ ਬੈਨਰ ਥੱਲੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਕੱਢੀ ਗਈ ਇਸ ਮਸ਼ਾਲ ਯਾਤਰਾ 'ਚ ਲੋਕ ਇਨਕਲਾਬ ਮੰਚ, ਮੁਲਾਜ਼ਮ ਜਥੇਬੰਦੀਆਂ ਦੇ ਨਾਲ-ਨਾਲ ਹੋਰ ਸਹਿਯੋਗੀ ਸੰਸਥਾਵਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਕਿਸਾਨਾਂ ਨੇ ਭਾਗ ਲੈ ਕੇ ਮੋਦੀ ਸਰਕਾਰ ਅਤੇ ਉਸ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਅਵਾਜ ਬੁਲੰਦ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਇਕੱਠਾ ਹੋਏ ਕਿਸਾਨਾਂ ਅਤੇ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਦੇ ਨਾਦਰਸ਼ਾਹੀ ਫਰਮਾਨਾ ਅਤੇ ਕਿਸਾਨਾਂ ਮਾਰੂ ਫੈਸਲਿਆਂ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ।
ਸਕੂਲ ਤੋਂ ਸ਼ਾਮ 6 ਵਜੇ ਦੇ ਕਰੀਬ ਸ਼ੁਰੂ ਹੋਏ ਮਾਰਚ 'ਚ ਨਗਰ ਵਾਸੀਆਂ ਨੇ ਵੀ ਭਰਵਾਂ ਸਵਾਗਤ ਕੀਤਾ ਅਤੇ ਅੰਨਦਾਤਿਆਂ ਦੇ ਸੰਘਰਸ਼ 'ਚ ਸਾਥ ਦੇਣ ਦੀ ਹਾਮੀ ਭਰੀ ਨਗਰ ਦੇ ਵੱਖ-ਵੱਖ ਹਿੱਸਿਆਂ 'ਚ ਜਾਂਦੇ ਸਮੇਂ ਵਿਖਾਵਾਕਾਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਮਸ਼ਾਲ ਮਾਰਚ 'ਚ ਜੰਗਵੀਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਸੰਧੂ, ਹਰਦੀਪ ਖੁੱਡਾ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ, ਨੀਲਾ ਕੁਰਾਲਾ, ਸੁਖਬੀਰ ਸਿੰਘ ਚੌਹਾਨ, ਸੁੱਖਾ ਨਰਵਾਲ, ਭਾਈ ਜਗਦੀਪ ਸਿੰਘ ਬੁਰਜ, ਮਾਸਟਰ ਬੇਅੰਤ ਸਿੰਘ, ਹਰਮੀਤ ਔਲਖ, ਮਨੀ ਸਹਿਬਾਜ਼ਪੁਰ, ਪਰਮਾਨੰਦ ਦਵੇਦੀ, ਪ੍ਰਿਤਪਾਲ ਸਿੰਘ ਸੈਨਪੁਰ, ਮਲਕੀਤ ਢੱਟ, ਬਿੱਟੂ ਕੁਰਾਲਾ, ਮਨਜੀਤ ਸਿੰਘ ਖਾਲਸਾ, ਮਨਜੋਤ ਸਿੰਘ ਤਲਵੰਡੀ, ਰਵਿੰਦਰ ਸਿੰਘ ਰਵੀ, ਗੁਰਦੀਪ ਸਿੰਘ ਹੈਪੀ, ਦੇਸ ਰਾਜ ਡੋਗਰਾ, ਦਿਲਬਾਗ ਸਿੰਘ ਸਹਿਬਾਜ਼ਪੁਰ, ਬਲਰਾਜ ਸਿੰਘ ਰਾਜਾ, ਗੁਰਨਾਮ ਸਿੰਘ ਸਹਿਬਾਜ਼ਪੁਰ, ਜਸਵੀਰ ਸਿੰਘ ਰਾਜਾ, ਹਨੀਫ਼ ਮੁਹੰਮਦ, ਦਵਿੰਦਰ ਸਿੰਘ ਬਾਜਵਾ, ਹਰਵੰਤ ਸਿੰਘ, ਲਖਵਿੰਦਰ ਸਿੰਘ ਮੁਲਤਾਨੀ, ਸੁਖਵਿੰਦਰ ਅਰੋੜਾ, ਦਲਜੀਤ ਸਿੰਘ ਦਸ਼ਮੇਸ਼ਨਗਰ, ਕੁਲਜੀਤ ਸਿੰਘ ਬੁੱਢੀਪਿੰਡ, ਪ੍ਰਦੀਪ ਵਿਰਲੀ, ਨਿਰੰਜਨ ਸਿੰਘ, ਅਮਰਜੀਤ ਸਿੰਘ, ਸਾਬਾ ਬਸਤੀ, ਅਜੀਬ ਦਵੇਦੀ, ਸੁਖਨਿੰਦਰ ਕਲੋਟੀ, ਅਵਤਾਰ ਚੀਮਾ, ਸੋਢੀ ਗਿੱਲ, ਪ੍ਰਦੀਪ ਸਿੰਘ, ਦਵਿੰਦਰ ਸਿੰਘ ਮੂਨਕਾ, ਓਂਕਾਰ ਸਿੰਘ, ਮਨਮੋਹਨ ਸਿੰਘ, ਅਵਤਾਰ ਸਿੰਘ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਸ਼ਾਮਲ ਸਨ। |