ਵਰਿੰਦਰ ਸ਼ਰਮਾ ਨੇ ਆਪਣੇ ਤਬਾਦਲੇ ਤੋਂ ਪਹਿਲਾਂ 12 ਸੀਨੀਅਰ ਤੇ ਜੂਨੀਅਰ ਸਹਾਇਕਾਂ ਦੇ ਕੀਤੇ ਤਬਾਦਲੇ

Sunday, Jun 14, 2020 - 04:12 PM (IST)

ਵਰਿੰਦਰ ਸ਼ਰਮਾ ਨੇ ਆਪਣੇ ਤਬਾਦਲੇ ਤੋਂ ਪਹਿਲਾਂ 12 ਸੀਨੀਅਰ ਤੇ ਜੂਨੀਅਰ ਸਹਾਇਕਾਂ ਦੇ ਕੀਤੇ ਤਬਾਦਲੇ

ਜਲੰਧਰ (ਚੋਪੜਾ) – ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਤੋਂ ਪਹਿਲਾਂ ਡੀ. ਸੀ. ਕਾਰਜਕਾਲ ਨਾਲ ਸਬੰਧਤ 12 ਸੀਨੀਅਰ ਅਤੇ ਜੂਨੀਅਰ ਸਹਾਇਕ ਪੱਧਰ ਦੇ ਕਰਮਚਾਰੀਆਂ ਦੇ ਤਬਦਾਲਿਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਪਵਨ ਕੁਮਾਰ ਵਰਮਾ ਸੀਨੀਅਰ ਸਹਾਇਕ ਨੂੰ ਐੱਲ. ਐੱਫ. ਏ. ਬ੍ਰਾਂਚ, ਸੁਖਵਿੰਦਰ ਕੁਮਾਰ ਸੀਨੀਅਰ ਸਹਾਇਕ ਨੂੰ ਤਰੱਕੀ ਉਪਰੰਤ ਨਕਲ ਬ੍ਰਾਂਚ, ਰਾਕੇਸ਼ ਕੁਮਾਰ ਸੀਨੀਅਰ ਸਹਾਇਕ ਨੂੰ ਰੀਡਰ ਟੂ ਏ. ਡੀ. ਸੀ. ਜਨਰਲ, ਕਮਲਜੀਤ ਸੀਨੀਅਰ ਸਹਾਇਕ ਨੂੰ ਅਮਲਾ ਬ੍ਰਾਂਚ, ਰਣਜੀਤ ਕੌਰ ਸੀਨੀਅਰ ਸਹਾਇਕ ਨੂੰ ਸ਼ਿਕਾਇਤ ਨਿਵਾਰਣ ਬ੍ਰਾਂਚ, ਦਵਿੰਦਰਪਾਲ ਸਿੰਘ ਸੀਨੀਅਰ ਸਹਾਇਕ ਨੂੰ ਫੁਟਕਲ ਬ੍ਰਾਂਚ, ਅਸ਼ੋਕ ਕੁਮਾਰ ਸੀਨੀਅਰ ਸਹਾਇਕ ਨੂੰ ਨਾਜ਼ਰ ਬ੍ਰਾਂਚ, ਮਹੇਸ਼ ਕੁਮਾਰ ਸੀਨੀਅਰ ਸਹਾਇਕ ਨੂੰ ਰੀਡਰ ਟੂ ਐੱਸ. ਡੀ. ਐੱਮ. ਜਲੰਧਰ-1, ਉਮੰਗ ਸ਼ਰਮਾ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਜਲੰਧਰ-1, ਮਨਦੀਪ ਸਿੰਘ ਕਲਰਕ ਨੂੰ ਰਜਿਸਟ੍ਰੇਸ਼ਨ ਕਲਰਕ ਸਬ-ਤਹਿਸੀਲ ਗੁਰਾਇਆ, ਰਾਜਿੰਦਰ ਕੁਮਾਰ ਕਲਰਕ ਨੂੰ ਐੱਲ. ਐੱਫ. ਏ. ਬ੍ਰਾਂਚ, ਰਿਪੂ ਦ ਮਨ ਕਲਰਕ ਨੂੰ ਡੀ. ਆਰ. ਏ. (ਐੱਮ) ਬ੍ਰਾਂਚ ਵਿਚ ਤਬਦੀਲ ਕੀਤਾ ਗਿਆ ਹੈ।

ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...

ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ


author

rajwinder kaur

Content Editor

Related News