ਅਰਬਨ ਅਸਟੇਟ ਦੀ ਚੌਪਾਟੀ ਵੀ ਜਲਦੀ ਪਲਾਸਟਿਕ ਫ੍ਰੀ ਹੋਵੇਗੀ

Thursday, Sep 19, 2019 - 02:28 PM (IST)

ਅਰਬਨ ਅਸਟੇਟ ਦੀ ਚੌਪਾਟੀ ਵੀ ਜਲਦੀ ਪਲਾਸਟਿਕ ਫ੍ਰੀ ਹੋਵੇਗੀ

ਜਲੰਧਰ (ਖੁਰਾਣਾ)— ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੇ ਨਿਰਦੇਸ਼ਾਂ 'ਤੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੇ ਹਾਲ ਹੀ 'ਚ ਹੋਏ ਬਾਬਾ ਸੋਢਲ ਮੇਲੇ ਨੂੰ ਕਾਫੀ ਹੱਦ ਤਕ ਪਲਾਸਟਿਕ ਅਤੇ ਡਿਸਪੋਜ਼ੇਬਲ ਫ੍ਰੀ ਰੱਖਣ 'ਚ ਜੋ ਕਾਮਯਾਬੀ ਹਾਸਲ ਕੀਤੀ, ਉਸ ਤੋਂ ਉਤਸ਼ਾਹਤ ਨਿਗਮ ਨੇ ਹੁਣ ਸ਼ਹਿਰ ਦੀਆਂ ਅੱਧੀ ਦਰਜਨ ਚੌਪਾਟੀਆਂ ਨੂੰ ਪਲਾਸਟਿਕ ਫ੍ਰੀ ਕਰਨ ਦੀ ਮੁਹਿੰਮ ਛੇੜ ਦਿੱਤੀ ਹੈ, ਜਿਸ ਦੇ ਪਹਿਲੇ ਪੜਾਅ 'ਚ ਅਰਬਨ ਅਸਟੇਟ ਫੇਸ-1 ਦੀ ਚੌਪਾਟੀ ਨੂੰ ਚੈਲੇਂਜ ਦੇ ਤੌਰ 'ਤੇ ਲਿਆ ਗਿਆ ਹੈ, ਜਿਸ ਨੂੰ ਕੁਝ ਹੀ ਦਿਨਾਂ ਵਿਚ ਪੂਰੀ ਤਰ੍ਹਾਂ ਪਲਾਸਟਿਕ ਫ੍ਰੀ ਐਲਾਨ ਕਰ ਦਿੱਤਾ ਜਾਵੇਗਾ।
ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਚੌਪਾਟੀ ਦੇ ਜ਼ਿਆਦਾਤਰ ਦੁਕਾਨਦਾਰਾਂ ਨੇ ਸਟੀਲ ਦੀਆਂ ਪਲੇਟਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਨਾਨ-ਵੂਵਨ ਪਲਾਸਟਿਕ ਕੈਰੀ ਬੈਗ ਨੂੰ ਵੀ ਜਲਦੀ ਬਦਲ ਦਿੱਤਾ ਜਾਵੇਗਾ। ਇਸ ਮਾਮਲੇ ਵਿਚ ਸਮਰਪਣ ਟੂ ਦਿ ਨੇਸ਼ਨ ਦੇ ਪ੍ਰਧਾਨ ਅਮਿਤ ਸ਼ਰਮਾ ਵੀ ਨਿਗਮ ਦਾ ਸਹਿਯੋਗ ਕਰ ਰਹੇ ਹਨ।

ਸਕੂਲਾਂ 'ਚ ਚੱਲੀ ਜਾਗਰੂਕਤਾ ਮੁਹਿੰਮ
ਨਿਗਮ ਨੇ ਬੀਤੇ ਦਿਨ ਵੇਸਟ ਮੈਨੇਜਮੈਂਟ ਅਤੇ ਸੈਗਰੀਗੇਸ਼ਨ ਸਬੰਧੀ ਮੁਹਿੰਮ ਰੈਣਕ ਬਾਜ਼ਾਰ ਦੇ ਸਰਕਾਰੀ ਸਕੂਲਾਂ ਅਤੇ ਭਾਰਗੋ ਕੈਂਪ ਦੇ ਸਕੂਲਾਂ ਵਿਚ ਚਲਾਈ, ਜਿਸ ਵਿਚ ਬੱਚਿਆਂ ਨੂੰ ਕੂੜੇ ਤੋਂ ਖਾਦ ਬਣਾਉਣ ਅਤੇ ਗਿੱਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ।

ਮਾਡਲ ਟਾਊਨ ਦੀ ਨੀਲਮ ਮਾਰਕੀਟ ਵਿਚ ਸੀਵਰ ਓਵਰਫਲੋਅ
ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਦੀ ਨੀਲਮ ਮਾਰਕੀਟ ਜੋ ਡੇਰਾ ਸਤਿਕਰਤਾਰ ਦੇ ਕੋਲ ਹੈ। ਉਥੇ ਸੀਵਰੇਜ ਓਵਰਫਲੋਅ ਦੀ ਸਮੱਸਿਆ ਕਾਰਣ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ। ਸਾਰੀਆਂ ਦੁਕਾਨਾਂ ਦੇ ਅੱਗੇ ਸੀਵਰੇਜ ਦਾ ਗੰਦਾ ਅਤੇ ਬਦਬੂਦਾਰ ਪਾਣੀ ਖੜ੍ਹਾ ਰਹਿੰਦਾ ਹੈ। ਨਿਗਮ ਕਰਮਚਾਰੀਆਂ ਨੂੰ ਸਮੱਸਿਆ ਦੱਸਣ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ।

ਨਿਗਮ ਟੀਮ ਨੇ ਕੱਟੇ ਨਾਜਾਇਜ਼ ਵਾਟਰ ਕੁਨੈਕਸ਼ਨ
ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਵਾਟਰ ਸਪਲਾਈ ਵਿਭਾਗ ਨੇ ਡਿਫਾਲਟਰਾਂ 'ਤੇ ਜੋ ਸਖਤੀ ਕੀਤੀ ਹੋਈ ਹੈ, ਉਸ ਦੇ ਤਹਿਤ ਫੀਲਡ ਸਟਾਫ 'ਚ ਸੁਪਰਿੰਟੈਂਡੈਂਟ ਮੁਨੀਸ਼ ਦੁੱਗਲ ਦੀ ਅਗਵਾਈ ਵਿਚ ਜ਼ੋਨ ਨੰਬਰ 1, 2, 3 ਅਤੇ 4 ਇਲਾਕਿਆਂ ਵਿਚ ਕਾਰਵਾਈ ਕਰਕੇ ਪਾਣੀ ਦੇ ਕਈ ਨਾਜਾਇਜ਼ ਕੁਨੈਕਸ਼ਨ ਕੱਟੇ। ਦੁੱਗਲ ਨੇ ਦੱਸਿਆ ਕਿ ਡਿਫਾਲਟਰਾਂ 'ਤੇ ਇਹ ਸਖਤੀ ਜਾਰੀ ਰਹੇਗੀ।


author

shivani attri

Content Editor

Related News