ਬੇਮੌਸਮੇ ਮੀਂਹ ਨੇ ਖੋਹੀ ਦੁਕਾਨਦਾਰਾਂ ਦੇ ਚਿਹਰਿਆਂ ਤੋਂ ਮੁਸਕਾਨ, ਤਿਉਹਾਰਾਂ ਮੌੌਕੇ ਦੁਕਾਨਾਂ ਦੀ ਰੰਗਤ ਹੋਈ ਫਿੱਕੀ

11/10/2023 8:37:01 PM

ਰੂਪਨਗਰ (ਵਿਜੇ) : ਸ਼ਹਿਰ 'ਚ ਮੀਂਹ ਪੈਣ ਨਾਲ ਅਚਾਨਕ ਮੌਸਮ ਬਦਲ ਗਿਆ ਹੈ ਤੇ ਠੰਡ ਨੇ ਇਕਦਮ ਜ਼ੋਰ ਫੜ ਲਿਆ ਹੈ। ਦੂਜੇ ਪਾਸੇ ਮੀਂਹ ਕਾਰਨ ਦੁਕਾਨਦਾਰਾਂ ’ਚ ਨਿਰਾਸ਼ਾ ਦਾ ਆਲਮ ਦਿਖਾਈ ਦੇ ਰਿਹਾ ਹੈ। ਸ਼ਹਿਰ ’ਚ ਅਚਾਨਕ ਹੋਈ ਭਰਵੀਂ ਬੱਦਲਵਾਈ ਹੋ ਗਈ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਹਲਕੀ ਬੂੰਦਾਬਾਂਦੀ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਿਹਾ। ਮੀਂਹ ਪੈਣ ਨਾਲ ਤਾਪਮਾਨ ’ਚ ਭਾਰੀ ਗਿਰਾਵਟ ਆ ਗਈ ਅਤੇ ਠੰਡ ਨੇ ਲੋਕ ਠਰਨ ਲਈ ਮਜਬੂਰ ਕਰ ਦਿੱਤੇ। ਠੰਡ ਕਾਰਨ ਆਮ ਲੋਕ ਜੈਕਟਾਂ ਤੇ ਕੋਟੀਆਂ ਪਹਿਨ ਕੇ ਚਲਦੇ ਵਿਖਾਈ ਦਿੱਤੇ।

ਇਹ ਵੀ ਪੜ੍ਹੋ : SC ਨੇ ਰਾਜਪਾਲ ਪੁਰੋਹਿਤ ਨੂੰ ਪਾਈ ਝਾੜ, ਕਿਹਾ- ਤੁਸੀਂ ਅੱਗ ਨਾਲ ਖੇਡ ਰਹੇ ਹੋ

ਮੀਂਹ ਕਾਰਨ ਖਸਤਾ ਹਾਲ ਸੜਕਾਂ ਦੀ ਹਾਲਤ ਪਹਿਲਾਂ ਨਾਲੋ ਕਾਫੀ ਖ਼ਰਾਬ ਹੋ ਗਈ ਜਿੱਥੋ ਲੰਘਣ ਸਮੇਂ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਬਾਜ਼ਾਰਾਂ ’ਚ ਖੂਬ ਸਜਾਵਟਾਂ ਅਤੇ ਰੌਣਕਾਂ ਵੇਖੀਆਂ ਜਾ ਰਹੀਆਂ ਸਨ ਅਤੇ ਦੁਕਾਨਦਾਰਾਂ ਵਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਲਾਈਟਾਂ, ਦੀਵੇ, ਖਿਡੌਣੇ, ਗਿਫਟ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਦੁਕਾਨਾਂ ਦੇ ਅੱਗੇ ਸਜਾ ਕੇ ਰੱਖੀਆਂ ਹੋਈਆਂ ਸਨ ਅਤੇ ਦੁਕਾਨਾਂ ਅੱਗੇ ਟੈਂਟ ਵੀ ਲਾਏ ਗਏ ਹਨ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਪਰ ਅਚਾਨਕ ਮੀਂਹ ਪੈਣ ਨਾਲ ਇਹ ਸਾਰਾ ਕੁਝ ਫਿੱਕਾ ਪੈਂਦਾ ਦਿਖਾਈ ਦਿੱਤਾ ਅਤੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਾਹਰ ਡਿਸਪਲੇਅ ਕਰਨ ਦੀ ਬਜਾਏ ਅੰਦਰ ਹੀ ਰੱਖਣਾ ਪਿਆ। ਦੁਕਾਨਾਂ ਅੱਗੇ ਲਾਏ ਗਏ ਵਧੀਆ-ਵਧੀਆ ਟੈਂਟ ਮੀਂਹ ਕਾਰਨ ਭਿੱਜ ਗਏ। ਇਸ ਤੋਂ ਇਲਾਵਾ ਮੰਡੀਆਂ ’ਚ ਝੋਨੇ ਦਾ ਕੰਮ ਲਗਭਗ ਆਖਰੀ ਪੜਾਅ 'ਤੇ ਹੈ ਜੋ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਅੱਜ ਅਚਾਨਕ ਪਏ ਮੀਂਹ ਕਾਰਨ ਮੰਡੀਆਂ ’ਚ ਕੰਮ ਠੱਪ ਹੋ ਕੇ ਰਹਿ ਗਿਆ ਅਤੇ ਝੋਨੇ ਦੇ ਰੱਖ-ਰਖਾਅ ’ਚ ਪ੍ਰਬੰਧਕਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਦੂਜੇ ਪਾਸੇ ਮਾਰੂ ਖੇਤਰਾਂ ਨਾਲ ਸਬੰਧਤ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਮੀਂਹ ਨਾਲ ਉਨ੍ਹਾਂ ਨੂੰ ਕਣਕ ਦੀ ਬਿਜਾਈ ਨੂੰ ਲੈ ਕੇ ਆਸ ਬੱਝੀ ਹੈ।

ਇਹ ਵੀ ਪੜ੍ਹੋ : ਦੀਵਾਲੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਲੜੀਆਂ ਲਗਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News