ਅਣਪਛਾਤੇ ਵਿਅਕਤੀ ਦੀ ਦਰੱਖਤ ਨਾਲ ਲਟਦੀ ਮਿਲੀ ਲਾਸ਼

06/14/2019 7:00:27 PM

ਨਵਾਸ਼ਹਿਰ (ਮਨੋਰੰਜਨ)- ਸ਼ੁੱਕਰਵਾਰ ਸਵੇਰ ਪਿੰਡ ਬੜਵਾ ਦੇ ਨਜਦੀਕ ਨਹਿਰ ਦੇ ਕੋਲ ਇਕ ਦਰੱਖਤ ਦੇ ਨਾਲ ਰੱਸੀ ਨਾਲ ਫਾਹਾ ਲੱਗਿਆ ਹੋਇਆ ਇਕ ਅਣਪਛਾਤੇ ਵਿਆਕਤੀ ਦੀ ਲਾਸ਼ ਪੁਲਿਸ ਨੂੰ ਮਿਲੀ। ਪੁਲਿਸ ਨੇ ਲਾਸ਼ ਨੂੰ ਪਹਿਚਾਣ ਦੇ ਲਈ 72 ਘੰਟੇ ਵਾਸਤੇ ਮੌਚੂਰੀ ਵਿੱਚ ਰਖਵਾ ਦਿੱਤਾ ਹੈ।
ਐਸਐਚਓ ਸਦਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਰਾਹਗੀਰ ਨੇ ਪਿੰਡ ਬੜਵਾ ਦੇ ਸਰਪੰਚ ਨੂੰ ਦੱਸਿਆ ਕਿ ਨਹਿਰ ਦੇ ਕੋਲ ਇਕ ਦਰੱਖਤ ਦੇ ਨਾਲ ਰੱਸੀ ਨਾਲ ਫਾਹਾ ਲਏ ਹੋਏ ਇਕ ਵਿਆਕਤੀ ਦੀ ਲਾਸ਼ ਲਟਕ ਰਹੀ ਹੈ। ਜਿਸ ਦੀ ਸੂਚਨਾ ਸਰਪੰਚ ਨੇ ਪੁਲਿ ਸਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁਚੰ ਕੇ ਲਾਸ਼ ਕਬਜੇ ਵਿੱਚ ਲੈ ਕੇ ਉਸਦੀ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਸਦਰ ਸਰਬਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਦੀ ਪਹਿਚਾਣ ਨਹੀ ਹੋ ਸਕੀ। ਦੇਖਣ ਵਿੱਚ ਮ੍ਰਿਤਕ ਪ੍ਰਵਾਸੀ ਮਜਦੂਰ ਲੱਗਦਾ ਹੈ। ਜਿਸ ਦੀ ਉਮਰ 35/36 ਸਾਲ ਦੀ ਕਰੀਬ ਲੱਗਦੀ ਹੈ ਤੇ ਉਸਦੀ ਸਿਹਤ ਵੀ ਦਰਮਿਆਨੀ ਹੈ। ਉਨਾ ਦੱਸਿਆ ਕਿ ਮ੍ਰਿਤਕ ਦੇ ਕੋਲ ਤੋ ਕਿਸੇ ਤਰਾ ਦਾ ਆਈਡੀ ਪਰੂਫ ਨਹੀ ਮਿਲਿਆ ਹੈ। ਉਸਦੇ ਸਰੀਰ ਤੇ ਹੋਰ ਕਿਸੇ ਤਰਾ ਦੀ ਸੱਟ ਦੇ ਨਿਸ਼ਾਨ ਵੀ ਨਹੀ ਹਨ। ਪੁਲਿਸ ਨੇ ਲਾਸ਼ ਨੂੰ ਪਹਿਚਾਣ ਦੇ ਲਈ ਪੰਡੋਰਾ ਮੁਹੱਲਾ ਮੌਚੁਰੀ ਵਿੱਚ ਰੱਖਵਾ ਦਿੱਤਾ ਹੈ।


satpal klair

Content Editor

Related News