ਬਿਸਤ ਦੋਆਬ ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

07/03/2023 5:15:36 PM

ਬਲਾਚੌਰ/ਪੋਜੇਵਾਲ (ਕਟਾਰੀਆ)-ਬਲਾਚੌਰ ਨਵਾਂਸ਼ਹਿਰ ਮੁੱਖ ਮਾਰਗ ’ਤੇ ਬੀ. ਕੇ. ਐੱਮ. ਕਾਲਜ ਦੇ ਸਾਹਮਣੇ ਬਿਸਤ ਦੋਆਬ ਨਹਿਰ ਵਿਚ ਅੱਜ ਸ਼ਾਮ ਅਣਪਛਾਤੀ ਲਾਸ਼ ਵੇਖਣ ਨੂੰ ਮਿਲੀ। ਮੌਕੇ ’ਤੇ ਸਿਟੀ ਥਾਣਾ ਬਲਾਚੌਰ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਪੁੱਜੇ ਅਤੇ ਬਿਸਤ ਦੋਆਬ ਨਹਿਰ ’ਚੋਂ ਉਕਤ ਲਾਸ਼ ਨੂੰ ਬਾਹਰ ਕਢਵਾਇਆ।

ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ, ਜਿਸ ਕਾਰਨ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਅਗਲੇ 72 ਘੰਟੇ ਲਈ ਰਖਵਾ ਦਿੱਤਾ ਗਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਕਲਰਕ ਵਿਜੇ ਚੌਧਰੀ ਆਪਣੇ ਸਫ਼ਾਈ ਸੇਵਕਾਂ ਨੂੰ ਲੈ ਕੇ ਪੁੱਜੇ ਅਤੇ ਲਾਸ਼ ਨੂੰ ਬਲਾਚੌਰ ਦੀ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ- ਅਸਤੀਫ਼ੇ ਦੀ ਚਰਚਾ ਦਰਮਿਆਨ ਅਸ਼ਵਨੀ ਸ਼ਰਮਾ ਨੇ ਦਫ਼ਤਰ 'ਚੋਂ ਚੁੱਕਿਆ ਸਾਮਾਨ, ਹੋਏ ਭਾਵੁਕ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News