ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਸਾਈਕਲ ਸਵਾਰ ਜ਼ਖ਼ਮੀ
Monday, Jul 22, 2019 - 01:50 AM (IST)

ਹੁਸ਼ਿਆਰਪੁਰ,(ਅਮਰਿੰਦਰ)- ਜਲੰਧਰ ਰੋਡ ’ਤੇ ਆਈ. ਟੀ. ਆਈ. ਕਾਲਜ ਦੇ ਕੋਲ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਇਕ ਸਾਈਕਲ ਸਵਾਰ ਦਿਨੇਸ਼ ਕੁਮਾਰ ਪੁੱਤਰ ਦੁਰਗਾ ਦੇਵ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸਨੂੰ ਲੋਕਾਂ ਨੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਅਨੁਸਾਰ ਉਸਦੇ ਮੂੰਹ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਸਿਵਲ ਹਸਪਤਾਲ ਵਿਖੇ ਜ਼ਖ਼ਮੀ ਦਿਨੇਸ਼ ਨੇ ਦੱਸਿਆ ਕਿ ਉਹ ਕਿਸੇ ਕੰਪਨੀ ’ਚੋਂ ਰਾਤ ਦੀ ਡਿਊਟੀ ਕਰਕੇ ਸਵੇਰੇ ਸਾਈਕਲ ’ਤੇ ਘਰ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।