ਪਿੰਡ ਜੀਆ ਸਹੋਤਾ ਖ਼ੁਰਦ ਤੇ ਹਰਦੋ ਪੱਟੀ ਬੜੈਂਚ ਵਿਖੇ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ
Saturday, Oct 05, 2024 - 01:39 PM (IST)
ਗੜ੍ਹਦੀਵਾਲਾ (ਭੱਟੀ)-ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਪਿੰਡ ਜੀਆ ਸਹੋਤਾ ਖ਼ੁਰਦ ਅਤੇ ਹਰਦੋ ਪੱਟੀ ਬੜੈਂਚ ਵਿਖੇ ਗ੍ਰਾਮ ਪੰਚਾਇਤ ਦੀ ਚੋਣ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਦਿਲਦਾਰ ਸਿੰਘ ਸਰਪੰਚ, ਹਰਜਿੰਦਰ ਸਿੰਘ ਮੈਂਬਰ ਪੰਚਾਇਤ, ਬੀਬੀ ਸੁਰਜੀਤ ਕੌਰ ਮੈਂਬਰ ਪੰਚਾਇਤ, ਬੀਬੀ ਸੰਦੀਪ ਮੈਂਬਰ ਪੰਚਾਇਤ, ਰਣਵੀਰ ਸਿੰਘ ਮੈਂਬਰ ਪੰਚਾਇਤ (ਹਰਦੋ ਪੱਟੀ ਬੜੈਂਚ), ਤਨਪ੍ਰੀਤ ਸਿੰਘ ਮੈਂਬਰ ਪੰਚਾਇਤ (ਹਰਦੋ ਪੱਟੀ ਬੜੈਂਚ) ਸਰਬ ਸੰਮਤੀ ਨਾਲ ਚੁਣੇ ਗਏ। ਇਸ ਸੋਹਣੇ ਕਾਰਜ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ- Weather Update: ਪੰਜਾਬ ਦੇ ਇਨ੍ਹਾਂ 8 ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਇਸ ਮੌਕੇ ਅਮਰਜੀਤ ਸਿੰਘ ਸਹੋਤਾ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੋਤ ਸਿੰਘ, ਜਗਵਿੰਦਰ ਸਿੰਘ, ਮਨਜਿੰਦਰ ਸਿੰਘ, ਸੰਦੀਪ ਸਿੰਘ, ਗੁਰਜੰਟ ਸਿੰਘ, ਰਘਵੀਰ ਸਿੰਘ, ਅਜੇਵੀਰ ਸਿੰਘ, ਕਰਨੈਲ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਸਤਿਸੰਗ ਘਰ 'ਚ ਪਹੁੰਚਣਗੇ ਬਾਬਾ ਗੁਰਿੰਦਰ ਢਿੱਲੋਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ