ਯੂਕੋ ਬੈਂਕ ਲੁੱਟ ਕਾਂਡ ’ਚ ਪੁਲਸ ਨੂੰ ਸ਼ੱਕ, ਜਿੱਥੋਂ ਲੁਟੇਰਿਆਂ ਦੇ ਕੱਪੜੇ ਮਿਲੇ, ਉੱਥੇ ਹੀ ਦੋਸ਼ੀਆਂ ਨੇ ਵੰਡੇ ਲੁੱਟੇ ਹੋਏ ਪੈਸੇ

Monday, Aug 08, 2022 - 03:02 PM (IST)

ਯੂਕੋ ਬੈਂਕ ਲੁੱਟ ਕਾਂਡ ’ਚ ਪੁਲਸ ਨੂੰ ਸ਼ੱਕ, ਜਿੱਥੋਂ ਲੁਟੇਰਿਆਂ ਦੇ ਕੱਪੜੇ ਮਿਲੇ, ਉੱਥੇ ਹੀ ਦੋਸ਼ੀਆਂ ਨੇ ਵੰਡੇ ਲੁੱਟੇ ਹੋਏ ਪੈਸੇ

ਜਲੰਧਰ (ਵਰੁਣ)- ਇੰਡਸਟਰੀਅਲ ਏਰੀਆ ’ਚ ਸਥਿਤ ਯੂਕੋ ਬੈਂਕ ’ਚ ਲੁੱਟ ਕਰਨ ਵਾਲੇ ਲੁਟੇਰਿਆਂ ਦੇ ਨਿੱਝਰਾਂ ਪਿੰਡ ਦੇ ਨੇੜੇ ਮੋਟਰ ਤੋਂ ਕੱਪੜੇ ਬਰਾਮਦ ਹੋਣ ਤੋਂ ਬਾਅਦ ਐਤਵਾਰ ਨੂੰ ਖੁਦ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਜਾਂਚ ਦੇ ਲਈ ਪਹੁੰਚੇ। ਮੋਟਰ ’ਤੇ ਜਿੱਥੋਂ ਲੁਟੇਰਿਆਂ ਦੇ ਕੱਪੜੇ ਅਤੇ ਜੁੱਤੀਆਂ ਮਿਲੀਆਂ, ਉਸ ਦੇ ਨੇੜੇ ਹੀ ਬੈਂਕ ਦੇ ਕੈਸ਼ ਰੂਮ ਦਾ ਤੋੜਿਆ ਗਿਆ ਸ਼ੀਸ਼ਾ ਵੀ ਬਰਾਮਦ ਹੋਇਆ ਹੈ, ਜਿਸ ’ਤੇ ਖ਼ੂਨ ਲੱਗਾ ਸੀ। ਫੋਰੈਂਸਿੰਕ ਟੀਮ ਨੇ ਹੁਣ ਉਸ ਸ਼ੀਸ਼ੇ ਤੋਂ ਵੀ ਫਿੰਗਰ ਪ੍ਰਿੰਟ ਲਏ ਹਨ ਤਾਂ ਕਿ ਬਾਇਓਮੀਟ੍ਰਿਕ ਸਕੈਨਰ ਤੋਂ ਕੁਝ ਮਦਦ ਮਿਲ ਸਕੇ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ ਦੀ ‘ਦਬੰਗਈ’, VIP ਲੇਨ ਨਹੀਂ ਖੁੱਲ੍ਹੀ ਤਾਂ ਤੁੜਵਾ ਦਿੱਤਾ ਬੈਰੀਅਰ

ਲੁਟੇਰਿਆਂ ਦੇ ਬਰਾਮਦ ਹੋਏ ਕੱਪੜੇ ਤੇ ਜੁੱਤੀਆਂ ਲੋਕਲ ਬ੍ਰਾਂਡ ਦੇ ਸਨ। ਪੁਲਸ ਹੁਣ ਪਤਾ ਲਗਵਾ ਰਹੀ ਹੈ ਕਿ ਉਹ ਕੱਪੜੇ ਕਿੱਥੇ-ਕਿੱਥੇ ਵਿਕਦੇ ਹਨ। ਪੁਲਸ ਹੁਣ ਉਨ੍ਹਾਂ ਸਾਰੀਆਂ ਦੁਕਾਨਾਂ ਦੀ ਵੀ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰੇਗੀ। ਨਿੱਝਰਾਂ ਪਿੰਡ ਤੋਂ ਅੱਗੇ ਲੁਟੇਰਿਆਂ ਦੀ ਕੋਈ ਨਵੀਂ ਲੋਕੇਸ਼ਨ ਨਹੀਂ ਮਿਲ ਸਕੀ ਹੈ। ਉਥੋਂ ਕਈ ਪਿੰਡਾਂ ਨੂੰ ਰਸਤੇ ਨਿਕਲਦੇ ਹਨ, ਜਿਸ ਕਾਰਨ ਪੁਲਸ ਦੀ ਜਾਂਚ ਐਤਵਾਰ ਤਕ ਨਿੱਝਰਾਂ ਪਿੰਡ ਦੇ ਆਲੇ-ਦੁਆਲੇ ਹੀ ਚੱਲ ਰਹੇ ਸਨ। ਪੁਲਸ ਪਿੰਡ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਖੁਦ ਸੀ. ਪੀ. ਗੁਰਸ਼ਰਨ ਸਿੰਘ ਸੰਧੂ ਨਿੱਝਰਾਂ ਪਿੰਡ ’ਚ ਲੋਕਾਂ ਤੋਂ ਪੁੱਛਗਿੱਛ ਕਰਦੇ ਦਿਖੇ। ਉਨ੍ਹਾਂ ਮੋਟਰ ਦਾ ਵੀ ਜਾਇਜ਼ਾ ਲਿਆ। ਪੁਲਸ ਨੂੰ ਸ਼ੱਕ ਹੈ ਕਿ ਲੁਟੇਰਿਆਂ ਨੇ ਉਥੇ ਕਾਫ਼ੀ ਸਮਾਂ ਬਿਤਾਇਆ ਹੋਵੇਗਾ। ਉਥੋਂ ਹੀ ਬੈਗ ’ਚੋ ਪੈਸੇ ਕੱਢ ਕੇ ਗਿਣੇ ਅਤੇ ਆਪਸ ’ਚ ਵੰਡ ਲਏ।

ਸੀ. ਆਈ. ਏ. ਸਟਾਫ਼ ਦੀ ਟੀਮ ਬੈਂਕ ਦੇ ਇਕ ਹਫਤੇ ਪੁਰਾਣੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਐਕਟਿਵਾ ’ਤੇ ਭੱਜੇ 3 ਲੁਟੇਰਿਆਂ ’ਚੋਂ ਮਾਸਕ ਤੋਂ ਬਿਨਾਂ ਫੋਟੋ ਵੀ ਬਰਾਮਦ ਹੋ ਚੁੱਕੀ ਹੈ, ਜਿਸ ਦੇ ਜ਼ਰੀਏ ਪੁਲਸ ਨਿੱਝਰਾਂ ਪਿੰਡ ਦੇ ਲੋਕਾਂ ਨੂੰ ਉਕਤ ਫੋਟੋ ਦਿਖਾ ਕੇ ਲੁਟੇਰਿਆਂ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ, ਵੇਖੋ ਮੌਕੇ ਦੀਆਂ ਤਸਵੀਰਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News