ਸਵਾਰੀਆਂ ਬਣ ਕੇ ਆਏ ਠੱਗ, ਪੈਸੇ ਤੁੜਵਾਉਣ ਗਏ ਗਰੀਬ ਚਾਲਕ ਦਾ ਈ-ਰਿਕਸ਼ਾ ਲੈ ਕੇ ਹੋਏ ਫਰਾਰ
Sunday, Mar 17, 2024 - 02:57 AM (IST)
ਜਲੰਧਰ (ਵਰੁਣ)– ਮਕਸੂਦਾਂ ਥਾਣੇ ਤੋਂ ਕੁਝ ਦੂਰੀ ’ਤੇ 2 ਚੋਰ ਈ-ਰਿਕਸ਼ਾ ਵਾਲੇ ਨੂੰ ਝਕਾਨੀ ਦੇ ਕੇ ਉਸ ਦਾ ਰਿਕਸ਼ਾ ਚੋਰੀ ਕਰ ਕੇ ਫ਼ਰਾਰ ਹੋ ਗਏ। ਥਾਣਾ ਨੰਬਰ 1 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਬਸਤੀ ਸ਼ੇਖ ਨਜ਼ਦੀਕ ਰਹਿਣ ਵਾਲੇ ਸ਼ਕਤੀ ਨੇ ਦੱਸਿਆ ਕਿ ਉਹ ਬੀਤੀ ਰਾਤ ਬੱਸ ਸਟੈਂਡ ਨਜ਼ਦੀਕ ਸਵਾਰੀਆਂ ਲੈਣ ਲਈ ਖੜ੍ਹਾ ਸੀ। ਇਸੇ ਦੌਰਾਨ 2 ਲੋਕ ਸਵਾਰੀ ਬਣ ਕੇ ਆਏ ਅਤੇ ਮਕਸੂਦਾਂ ਚੌਕ ਜਾਣ ਦੀ ਗੱਲ ਕਰਨ ਲੱਗੇ। ਉਨ੍ਹਾਂ ਕਿਸੇ ਹੋਰ ਸਵਾਰੀ ਨੂੰ ਨਾਲ ਬਿਠਾਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਸਨੇ ਸਵਾਰੀਆਂ ਤੋਂ 200 ਰੁਪਏ ਮੰਗੇ।
ਇਹ ਵੀ ਪੜ੍ਹੋ- ਭਾਬੀ ਦੇ ਪਿਆਰ 'ਚ ਅੰਨ੍ਹੇ ਦਿਓਰ ਨੇ ਕੀਤਾ ਵੱਡਾ ਕਾਂਡ, ਰਸਤੇ 'ਚੋਂ ਹਟਾਉਣ ਲਈ ਭਰਾ ਨੂੰ ਉਤਾਰ ਦਿੱਤਾ ਮੌਤ ਦੇ ਘਾਟ
ਸ਼ਕਤੀ ਨੇ ਕਿਹਾ ਕਿ ਜਿਉਂ ਹੀ ਉਹ ਦੋਵੇਂ ਵਿਅਕਤੀ ਈ-ਰਿਕਸ਼ਾ ਵਿਚ ਬੈਠੇ ਤਾਂ ਕੁਝ ਦੂਰੀ ’ਤੇ ਜਾ ਕੇ ਪਹਿਲਾਂ ਉਹ ਉਸ ਨੂੰ ਸ਼ਰਾਬ ਪੀਣ ਦੀ ਆਫਰ ਦੇਣ ਲੱਗੇ ਪਰ ਉਸਨੇ ਮਨ੍ਹਾ ਕਰ ਦਿੱਤਾ। ਸ਼ਕਤੀ ਮਕਸੂਦਾਂ ਥਾਣੇ ਨੇੜੇ ਪੁੱਜਾ ਤਾਂ ਉਨ੍ਹਾਂ ਈ-ਰਿਕਸ਼ਾ ਰੋਕਣ ਲਈ ਕਿਹਾ। ਉਕਤ ਵਿਅਕਤੀਆਂ ਨੇ ਉਸਨੂੰ 200 ਰੁਪਏ ਕੱਟਣ ਲਈ 500 ਰੁਪਏ ਦਾ ਨੋਟ ਦਿੱਤਾ ਪਰ ਉਸ ਕੋਲ ਖੁੱਲ੍ਹੇ ਪੈਸੇ ਨਹੀਂ ਸਨ।
ਸਵਾਰੀਆਂ ਨੇ ਉਸ ਨੂੰ 500 ਦਾ ਨੋਟ ਦੇ ਕੇ ਪੈਸੇ ਤੁੜਵਾਉਣ ਲਈ ਕਿਹਾ। ਸ਼ਕਤੀ ਨੇ ਕਿਹਾ ਕਿ ਉਹ 4-5 ਦੁਕਾਨਾਂ ’ਚ ਗਿਆ ਪਰ ਖੁੱਲ੍ਹੇ ਪੈਸੇ ਨਹੀਂ ਮਿਲੇ। ਜਦੋਂ ਉਹ ਵਾਪਸ ਆਇਆ ਤਾਂ ਉਥੇ ਨਾ ਤਾਂ ਈ-ਰਿਕਸ਼ਾ ਸੀ ਅਤੇ ਨਾ ਹੀ ਉਕਤ ਲੋਕ। ਸ਼ਕਤੀ ਨੇ ਕਿਹਾ ਕਿ ਉਹ ਈ-ਰਿਕਸ਼ਾ ਨੂੰ ਬੰਦ ਕਰ ਕੇ ਚਾਬੀ ਨਾਲ ਲੈ ਗਿਆ ਸੀ ਪਰ ਇਸਦੇ ਬਾਵਜੂਦ ਉਕਤ ਵਿਅਕਤੀਆਂ ਨੇ ਈ-ਰਿਕਸ਼ਾ ਸਟਾਰਟ ਕਰ ਲਿਆ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਹੋਈ ਟਰੱਕ ਡਰਾਈਵਰ ਦੀ ਮੌਤ, ਪੁਲਸ ਨੇ ਮਰੇ 'ਤੇ ਹੀ ਕਰ'ਤਾ ਮਾਮਲਾ ਦਰਜ (ਵੀਡੀਓ)
ਪੀੜਤ ਨੇ ਦੱਸਿਆ ਕਿ ਕਾਫੀ ਸਮੇਂ ਤਕ ਦਿਹਾੜੀਆਂ ’ਤੇ ਆਟੋ ਚਲਾ ਕੇ ਉਸ ਨੇ ਪੈਸੇ ਜੋੜ ਕੇ ਇਕ ਮਹੀਨਾ ਪਹਿਲਾਂ ਹੀ ਈ-ਰਿਕਸ਼ਾ ਕਿਸ਼ਤਾਂ ’ਤੇ ਖਰੀਦਿਆ ਸੀ, ਜਿਹੜਾ ਕਿ ਹੁਣ ਚੋਰੀ ਹੋ ਗਿਆ। ਥਾਣਾ ਨੰਬਰ 1 ਵਿਚ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e