ਦੋ ਘਰਾਂ 'ਤੇ ਚੋਰਾਂ ਨੇ ਬੋਲਿਆ ਧਾਵਾ, ਨਕਦੀ ਤੇ ਗਹਿਣੇ ਨਾ ਮਿਲੇ ਤਾਂ ਕਰ ਦਿੱਤੀ ਭੰਨਤੋੜ
Thursday, Sep 05, 2024 - 04:32 PM (IST)
ਬੇਗੋਵਾਲ (ਰਜਿੰਦਰ)- ਭੁਲੱਥ ਹਲਕੇ ਦੇ ਬੇਗੋਵਾਲ ਇਲਾਕੇ ਵਿੱਚ ਚੋਰਾਂ-ਲੁਟੇਰਿਆਂ ਦਾ ਆਤੰਕ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਦਿਨ ਢੱਲਦਿਆਂ ਹੀ ਬੇਗੋਵਾਲ ਨੇੜਲੇ ਪਿੰਡ ਸੀਕਰੀ ਵਿਖੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਥਾਵਾਂ 'ਤੇ ਦੋ ਘਰਾਂ 'ਤੇ ਧਾਵਾ ਬੋਲਿਆ ਗਿਆ, ਜਿਸ ਦੌਰਾਨ
ਇਕ ਘਰ ਵਿਚੋਂ ਕੋਈ ਖ਼ਾਸ ਕੈਸ਼ ਜਾਂ ਗਹਿਣੇ ਨਾ ਮਿਲਣ ਕਾਰਨ ਚੋਰਾਂ ਨੇ ਇਸ ਘਰ ਵਿਚ ਅਲਮਾਰੀਆਂ ਅਤੇ ਕੰਪਿਊਟਰ ਲਾਕਰ ਦੀ ਬਹੁਤ ਜ਼ਿਆਦਾ ਭੰਨਤੋੜ ਕਰ ਦਿੱਤੀ। ਇਸ ਮਾਮਲੇ ਵਿਚ ਜਸਵੀਰ ਕੌਰ ਨੇ ਦੱਸਿਆ ਕਿ ਚੋਰ ਉਸ ਵੱਲੋਂ ਰੱਖੀ ਥੋੜ੍ਹੀ ਜਿਹੀ ਨਕਦੀ ਹੀ ਲਿਜਾ ਸਕੇ ਹਨ। ਜਦਕਿ ਜ਼ਿਆਦਾ ਕੈਸ਼ ਜਾਂ ਗਹਿਣੇ ਘਰ ਵਿਚ ਨਹੀਂ ਸਨ।
ਇਹ ਵੀ ਪੜ੍ਹੋ- ਅਧਿਆਪਕ ਦਿਵਸ ਮੌਕੇ CM ਭਗਵੰਤ ਮਾਨ ਦਾ ਅਧਿਆਪਕਾਂ ਨੂੰ ਲੈ ਕੇ ਵੱਡਾ ਐਲਾਨ
ਇਸੇ ਤਰ੍ਹਾਂ ਦੂਜੇ ਘਰ ਵਿੱਚ ਗੇਟ ਤੋਂ ਅੰਦਰਲੇ ਦਰਵਾਜ਼ੇ ਦਾ ਮੇਨ ਲੌਕਰ ਨਾ ਟੁੱਟਣ ਕਾਰਨ ਚੋਰ ਘਰ ਵਿੱਚ ਦਾਖ਼ਲ ਨਹੀਂ ਹੋ ਸਕੇ। ਇਸ ਸਬੰਧ ਵਿੱਚ ਲੋਕਾਂ 'ਚ ਖ਼ੌਫ਼ ਵਾਲਾ ਮਾਹੌਲ ਹੈ ਕਿ ਹੁਣ ਤਾਂ ਦਿਨ-ਦਿਹਾੜੇ ਅਤੇ ਦਿਨ ਢੱਲਦਿਆਂ ਹੀ ਚੋਰਾਂ-ਲੁਟੇਰਿਆ ਨੇ ਆਪਣਾ ਆਤੰਕ ਜਾਰੀ ਰੱਖਿਆ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬੇਗੋਵਾਲ ਇਲਾਕੇ ਵਿਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ 45 ਮਿੰਟਾਂ ਵਿਚ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਅਗਲੇ ਦਿਨ ਇਕ ਹੋਰ ਔਰਤ ਦੇ ਕੰਨ ਵਿਚੋਂ ਸੋਨੇ ਦੀ ਵਾਲੀ ਝਪਟੀ ਗਈ ਸੀ। ਉਕਤ ਵਾਰਦਾਤਾਂ ਨੂੰ ਟਰੇਸ ਕਰਨ ਵਿਚ ਹਾਲੇ ਤੱਕ ਬੇਗੋਵਾਲ ਪੁਲਸ ਅਸਫ਼ਲ ਰਹੀ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸੰਬੰਧਾਂ 'ਚ ਪਤੀ ਬਣ ਰਿਹਾ ਸੀ ਅੜਿੱਕਾ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਦਿੱਤੀ ਰੂਹ ਕੰਬਾਊ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ