ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਕੀਤੇ ਗ੍ਰਿਫ਼ਤਾਰ

Friday, Oct 06, 2023 - 04:59 PM (IST)

ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਕੀਤੇ ਗ੍ਰਿਫ਼ਤਾਰ

ਮੇਹਟੀਆਣਾ (ਸੰਜੀਵ)- ਥਾਣਾ ਮੇਹਟੀਆਣਾ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ ਕੁੱਲ 350 ਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। 

ਜਾਣਕਾਰੀ ਦਿੰਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਇਲਾਕਾ ਮੇਹਟੀਆਣਾ ਵਿੱਚ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਉਣ ਲਈ ਅਕਸਰ ਹੀ ਗਸ਼ਤ ਕਰਦੇ ਰਹਿੰਦੇ ਹਨ। ਅੱਜ ਜਦੋਂ ਐੱਸ. ਐੱਚ. ਓ. ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਡਵਿੱਡਾ ਅਹਿਰਾਣਾ ਤੋਂ ਫੱਦਮਾ ਵੱਲ ਜਾ ਰਹੇ ਸਨ ਤਾਂ ਫੱਦਮਾ ਵਾਲੀ ਸਾਈਡ ਤੋਂ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਸਵਾਰ ਹੋ ਕੇ ਆਉਂਦੇ ਵਿਖਾਈ ਦਿੱਤੇ। 

ਇਹ ਵੀ ਪੜ੍ਹੋ: ਵੀਜ਼ਾ ਮਿਲਣ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਲੈਕਚਰਾਰ ਔਰਤ ਦੀ ਦਰਦਨਾਕ ਮੌਤ, ਕਾਰਾਂ ਦੇ ਉੱਡੇ ਪਰਖੱਚੇ

ਪੁੱਛਗਿੱਛ ਕਰਨ ਤੋਂ ਬਾਅਦ ਜਦੋਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਤਾਂ ਐੱਸ. ਐੱਚ. ਓ. ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਧਰਮਿੰਦਰ ਕੁਮਾਰ ਉਰਫ਼ ਸੋਨੂ ਪੁੱਤਰ ਰਾਮ ਸ਼ਰਨ ਵਾਸੀ ਪਿੰਡ ਹਰਮੋਇਆਂ-ਖੇੜਾ ਥਾਣਾ ਮੇਹਟੀਆਣਾ ਪਾਸੋਂ 210 ਗ੍ਰਾਮ ਨਸ਼ੀਲਾ ਪਦਾਰਥ ਅਤੇ ਉਸ ਦੇ ਸਾਥੀ ਅਵਤਾਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਫਲਾਹੀ ਥਾਣਾ ਮੇਹਟੀਆਣਾ ਪਾਸੋਂ 140 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤਰ੍ਹਾਂ ਦੋਵਾਂ ਨੌਜਵਾਨਾਂ ਪਾਸੋਂ ਕੁੱਲ 350 ਗ੍ਰਾਮ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ। ਥਾਣਾ ਮੇਹਟੀਆਣਾ ਦੀ ਪੁਲਸ ਨੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: 5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News