ਜ਼ਿਲ੍ਹਾ ਜੰਗਲਾਤ ਅਫ਼ਸਰ ਵੱਲੋਂ ਵਣ ਗਾਰਡ ਸਸਪੈਂਡ, ਜਾਣੋ ਕਿਉਂ
Friday, Dec 12, 2025 - 04:13 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਕੁਝ ਦਿਨ ਪਹਿਲਾਂ ਭਰਤਗੜ੍ਹ ਇਲਾਕੇ ਦੇ ਪਿੰਡ ਸਰਸਾ ਨੰਗਲ ਗੁਰਦੁਆਰਾ ਪਰਿਵਾਰ ਵਿਛੋੜਾ ਲਿੰਕ ਸੜਕ ’ਤੇ ਐੱਸ. ਵਾਈ. ਐੱਲ. ਨਹਿਰ ਦੀ ਕੱਚੀ ਪਟੜੀ ਨਾਲ ਲੱਗਦੀ ਜੰਗਲਾਤ ਵਿਭਾਗ ਦੀ ਜ਼ਮੀਨ ਵਿਚੋਂ ਮਿਲੀ ਭੁਗਤ ਨਾਲ ਲੱਖਾਂ ਰੁਪਏ ਕੀਮਤ ਦੇ ਖੈਰ ਦੇ ਦਰੱਖਤ ਵੱਢ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕੀਤੇ ਗਏ ਸਨ। ਇਸ ਸਬੰਧ ਵਿਚ ਪ੍ਰਿੰਟ ਮੀਡੀਆ ਵਿਚ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਅਤੇ ਇਹ ਜਾਣਕਾਰੀ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਸੀ.ਸੀ.ਐੱਫ. ਹਿਲਜ਼ ਮਹਾਂਵੀਰ ਸਿੰਘ ਨੂੰ ਵੀ ਦਿੱਤੀ ਗਈ ਸੀ ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਡੀ.ਐੱਫ.ਓ. ਰੂਪਨਗਰ ਕਨਵਰਦੀਪ ਸਿੰਘ ਨੂੰ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 17 ਦਸੰਬਰ ਨੂੰ ਹੋਵੇਗਾ...

ਪਿੰਡ ਸਰਸਾ ਨੰਗਲ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਚੋਰੀ ਕੀਤੇ ਗਏ ਖੈਰ ਦੇ ਦਰੱਖਤਾਂ ਦੀ ਜਾਂਚ ਕਰਦੇ ਹੋਏ ਡੀ. ਐੱਫ਼. ਓ. ਕਨਵਰਦੀਪ ਸਿੰਘ ਨੇ 35 ਹੁਣ ਦੇ ਸਮੇਂ ਅਤੇ 10 ਦਰੱਖਤ ਪਹਿਲਾਂ ਤੋਂ ਵੱਢ ਕੇ ਚੋਰੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ 10 ਦਰੱਖਤ ਇਕ ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਦੇ ਕੱਟੇ ਹੋਏ ਲੱਗ ਰਹੇ ਹਨ।ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜੇਕਰ ਇਹਨਾਂ ਦਰੱਖਤਾਂ ਦੀ ਪਹਿਲਾਂ ਰਿਪੋਰਟ ਨਹੀਂ ਬਣਾਈ ਗਈ ਤਾਂ ਉਹ ਵੀ ਤਿਆਰ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਬੰਧਤ ਖੇਤਰ ਦੇ ਜੰਗਲਾਤ ਗਾਰਡ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਸਬੰਧਤ ਬਲਾਕ ਅਫ਼ਸਰ ਵਿਰੁੱਧ ਵੀ ਵਿਭਾਗੀ ਨਿਯਮਾਂ ਅਤੇ ਕਾਨੂੰਨੀ ਧਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕਿਸੇ ਹੋਰ ਅਧਿਕਾਰੀ ਜਾਂ ਕਰਮਚਾਰੀ ਦੀ ਸਮੂਲੀਅਤ ਪਾਈ ਗਈ ਤਾਂ ਉਸ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
