ਨਵਾਂਸ਼ਹਿਰ ''ਚ ਹੋਏ ਬਜ਼ੁਰਗ ਦੇ ਕਤਲ ਮਾਮਲੇ ''ਚ ਦੋ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

Monday, Sep 30, 2024 - 01:17 PM (IST)

ਨਵਾਂਸ਼ਹਿਰ/ਕਾਠਗੜ੍ਹ (ਤ੍ਰਿਪਾਠੀ,ਮਨੋਰੰਜਨ,ਰਾਜੇਸ਼)-ਜ਼ਿਲ੍ਹਾ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਥਾਣਾ ਕਾਠਗੜ੍ਹ ਦੇ ਪਿੰਡ ਸੋਭੂਵਾਲ ਵਿਖੇ ਅਧੇੜ ਵਿਅਕਤੀ ਦੇ ਕਤਲ ਦਾ ਸੁਰਾਗ ਲਗਾ ਕੇ 2 ਦੋਸ਼ੀਆਂ ਨੂੰ ਕਤਲ ’ਚ ਵਰਤੇ ਤੇਜ਼ਧਾਰ ਹਥਿਆਰ ਅਤੇ ਸਵਿੱਫਟ ਕਾਰ ਸਮੇਤ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਦਫ਼ਤਰ ਦੇ ਮੀਟਿੰਗ ਹਾਲ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਅਜੈ ਰਾਏ ਪੁੱਤਰ ਟਿੱਟਤੀ ਰਾਏ ਉਰਫ਼ ਸੰਤੋਬੀ ਵਾਸੀ ਸਹੀਲਾ ਰਾਮਪੁਰ ਪੱਟੀ ਮੁਜ਼ੱਫਰਪੁਰ (ਬਿਹਾਰ) ਵਾਸੀ ਹਾਲ ਵਾਸੀ ਪਿੰਡ ਸੋਭੂਵਾਲ ਥਾਣਾ ਕਾਠਗੜ੍ਹ ਨੇ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਰਮੇਸ਼ ਕੁਮਾਰ ਉਰਫ਼ ਭਲਵਾਨ (60) ਪੁੱਤਰ ਸੁਦਾਗਰ ਰਾਮ ਵਾਸੀ ਸੋਬੂਵਾਲ ਜੋਕਿ ਪਿਛਲੇ 20-25 ਸਾਲਾਂ ਤੋਂ ਪਿੰਡ ਸੋਬੂਵਾਲ ਵਿਖੇ ਰਹਿ ਰਿਹਾ ਹੈ, ਨੇ 27 ਸਤੰਬਰ ਦੀ ਰਾਤ ਕਰੀਬ 12.30 ਵਜੇ ਉਸ ਦੇ ਘਰ ਦਾ ਦਰਵਾਜ਼ਾ ਖੜ੍ਹਕਾਇਆ।

PunjabKesari

ਇਹ ਵੀ ਪੜ੍ਹੋ- Positive News: ਬਣਵਾਉਣਾ ਹੈ ਪਾਸਪੋਰਟ ਤਾਂ ਐਤਵਾਰ ਨੂੰ ਕਰੋ ਇਹ ਕੰਮ, ਧੱਕੇ ਨਹੀਂ ਸਗੋਂ ਮਿੰਟਾਂ 'ਚ ਹੋਵੇਗਾ ਮਸਲਾ ਹੱਲ

ਜਦੋਂ ਉਹ ਘਰੋਂ ਬਾਹਰ ਆਇਆ ਤਾਂ ਉਸ ਨੂੰ ਬਾਬਾ ਜਗਤ ਰਾਮ ਦੇ ਤੰਬੂ ਵਿਚ ਛੱਡਣ ਦੀ ਬੇਨਤੀ ਕੀਤੀ। ਉਸ ਨੇ ਦੱਸਿਆ ਕਿ ਰਮੇਸ਼ ਬੁਰੀ ਤਰ੍ਹਾਂ ਜ਼ਖ਼ਮੀ ਸੀ ਅਤੇ ਖ਼ੂਨ ਵਹਿ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਦੂਜੇ ਘਰ ਤੋਂ ਆਪਣੇ ਲੜਕੇ ਸੁਨੀਲ ਕੁਮਾਰ ਨੂੰ ਬੁਲਾਉਣ ਲਈ ਗਿਆ ਸੀ ਅਤੇ ਜਦੋਂ ਉਹ ਆਪਣੇ ਲੜਕੇ ਨੂੰ ਲੈ ਕੇ ਵਾਪਸ ਆਇਆ ਤਾਂ ਪਿੰਡ ਸੋਭੂਵਾਲ ਵੱਲੋਂ ਇਕ ਚਿੱਟੇ ਰੰਗ ਦੀ ਕਾਰ ਆਈ ਜਿਸ ਵਿਚ ਦੋ ਨੌਜਵਾਨ ਹੱਥਾਂ ਵਿਚ ਦਾਤਰ ਲੈ ਕੇ ਆਏ। ਉਨ੍ਹਾਂ ਰਮੇਸ਼ ਕੁਮਾਰ ਉਰਫ਼ ਭਲਵਾਨ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਉਥੋਂ ਭੱਜ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਕਾਠਗੜ੍ਹ ਥਾਣੇ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਡਾ. ਮੁਕੇਸ਼ ਸ਼ਰਮਾ, ਡੀ. ਐੱਸ. ਪੀ. ਸ਼ਾਮਸੁੰਦਰ, ਡੀ. ਐੱਸ. ਪੀ. ਅਮਨਦੀਪ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਅਤੇ ਐੱਸ. ਐੱਚ. ਓ. ਰਣਜੀਤ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਨੁਕਸਾਨੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

ਪੁਲਸ ਟੀਮਾਂ ਵੱਲੋਂ ਕੀਤੀ ਪੜਤਾਲ ਉਪਰੰਤ ਕਤਲ ਦੇ ਮੁਲਜ਼ਮ ਸੰਦੀਪ ਕੁਮਾਰ ਪੁੱਤਰ ਰੂਪ ਲਾਲ ਅਤੇ ਗੋਲਡੀ ਪੁੱਤਰ ਰਾਮਪਾਲ ਦੋਵੇਂ ਵਾਸੀ ਪਿੰਡ ਸੋਭੂਵਾਲ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿਚ ਵਰਤਿਆ ਗਿਆ ਤੇਜ਼ਧਾਰ ਹਥਿਆਰ, 2 ਦਾਤਰ ਅਤੇ ਸਵਿੱਫਟ ਕਾਰ ਬਰਾਮਦ ਕੀਤੀ ਹੈ। ਉਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਰਮੇਸ਼ ਕੁਮਾਰ (60) ਨੇ ਦੋਸ਼ੀ ਸੰਦੀਪ ਕੁਮਾਰ ਮਾਤਾ ਨੂੰ ਅਪਮਾਨਜਨਕ ਸ਼ਬਦ ਬੋਲੇ ਸਨ, ਜਿਸ ਕਾਰਨ ਸੰਦੀਪ ਕੁਮਾਰ ਨੇ ਆਪਣੇ ਸਾਥੀ ਗੋਲਡੀ ਨਾਲ ਮਿਲ ਕੇ ਰਮੇਸ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਦੋਸ਼ੀ ਸੰਦੀਪ ਖ਼ਿਲਾਫ਼ ਪਹਿਲਾਂ ਵੀ ਕਤਲ ਸਮੇਤ ਤਿੰਨ ਮਾਮਲੇ ਦਰਜ
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਖ ਦੋਸ਼ੀ ਸੰਦੀਪ ਕੁਮਾਰ ਖ਼ਿਲਾਫ਼ ਪਹਿਲਾਂ ਵੀ ਕਤਲ, ਆਬਕਾਰੀ ਐਕਟ ਅਤੇ ਲੜਾਈ-ਝਗੜੇ ਦੇ ਤਿੰਨ ਕੇਸ ਦਰਜ ਹਨ। ਉਸ ਨੂੰ ਕਤਲ ਦੇ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਕਰੀਬ 9 ਸਾਲ ਜੇਲ ਕੱਟ ਚੁੱਕਾ ਹੈ ਅਤੇ ਹੁਣ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਸੀ, ਜਦਕਿ ਦੂਜੇ ਦੋਸ਼ੀ ਗੋਲਡੀ ਦਾ ਕੋਈ ਅਪਰਾਧਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News