ਸਿਲੰਡਰ ਚੋਰੀ ਕਰਨ ਦੇ ਦੋਸ਼ ''ਚ ਦੋ ਵਿਅਕਤੀਆਂ ਨੂੰ ਕੀਤਾ ਕਾਬੂ, ਮਾਮਲਾ ਦਰਜ
Saturday, Jan 16, 2021 - 10:29 AM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਕੁਲਦੀਸ਼.ਮੋਮੀ)- ਟਾਂਡਾ ਪੁਲਸ ਨੇ ਇੰਡੀਅਨ ਗੈਸ ਏਜੇਂਸੀ ਉੜਮੁੜ ਟਾਂਡਾ ਦੇ ਗੈਸ ਸਿਲੰਡਰ ਚੋਰੀ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਸ ਨੇ ਇਹ ਮਾਮਲਾ ਏਜੰਸੀ ਮਾਲਕ ਅਮਨ ਵਰਮਾ ਦੀ ਸਪਲਾਈ ਵਾਲੀ ਗੱਡੀ ਦੇ ਡਰਾਈਵਰ ਵਕੀਲ ਮੁਹੰਮਦ ਪੁੱਤਰ ਇਬਰਾਹੀਮ ਦੇ ਬਿਆਨ ਦੇ ਅਧਾਰ ਤੇ ਮਨਪ੍ਰੀਤ ਸਿੰਘ ਮੰਨਾ ਅਤੇ ਉਸ ਦੇ ਸਾਥੀ ਸਨੀ ਦੇ ਖ਼ਿਲਾਫ਼ ਦਰਜ ਕੀਤਾ ਸੀ।
ਆਪਣੇ ਬਿਆਨ 'ਚ ਵਕੀਲ ਮੁਹਮੰਦ ਨੇ ਦੱਸਿਆ ਕਿ 9 ਜਨਵਰੀ ਨੂੰ ਜਦੋਂ ਉਹ ਦਾਰਾਪੁਰ ਸਪਲਾਈ ਦੇਣ ਗਏ ਸੀ ਤਾਂ ਉਕਤ ਮੁਲਜਮਾਂ ਗੱਡੀ 'ਚ ਦੋ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਕਾਬੂ ਕਰ ਲਿਆ ਅਤੇ ਉਨਾਂ ਦੇ ਕਬਜ਼ੇ 'ਚੋਂ ਚੋਰੀ ਕੀਤੇ 3 ਗੈਸ ਸਿਲੰਡਰ ਬਰਾਮਦ ਕੀਤੇ ਹਨ। ਐੱਸ.ਆਈ. ਪ੍ਰਵਿੰਦਰਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ।