ਅੱਗ ਲੱਗਣ ਕਾਰਨ ਦੋ ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ

04/24/2022 3:36:02 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼)-ਅਹੀਆਪੁਰ ਕੰਧਾਰੀ ਚੱਕ ਰੋਡ ’ਤੇ ਕੈਂਬ੍ਰਿਜ ਸਕੂਲ ਨਜ਼ਦੀਕ ਕਿਸਾਨ ਦੇ ਖੇਤ ’ਚ ਲੱਗੀ ਅੱਗ ਕਾਰਨ ਇਕ ਕਿਸਾਨ ਦੀ ਲੱਗਭਗ 2 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ | ਦੁਪਹਿਰ ਤਕਰੀਬਨ 12.40 ਵਜੇ ਲੱਗੀ ਅੱਗ ਕਿਨ੍ਹਾਂ ਹਾਲਾਤ ’ਚ ਲੱਗੀ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ | ਸੂਚਨਾ ਮਿਲਣ ’ਤੇ ਨਗਰ ਕੌਂਸਲ ਟਾਂਡਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ | ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਕਾਰਨ ਪਿੰਡ ਕੋਟਲੀ ਜੰਡ ਦੇ ਸਾਬਕਾ ਸਰਪੰਚ ਅਮਰਜੋਤ ਸਿੰਘ ਪੁੱਤਰ ਅਮਰੀਕ ਸਿੰਘ ਦੀ ਲੱਗਭਗ ਦੋ ਏਕੜ ਕਣਕ ਤਬਾਹ ਹੋਈ ਹੈ |


Manoj

Content Editor

Related News